ਲਾਪਤਾ ਹੋਏ ਦੋ ਨੌਜਵਾਨਾਂ ਦੀਆਂ ਨਹਿਰ ਵਿਚੋਂ ਮਿਲੀਆਂ ਲਾਸ਼ਾਂ

ਹਰਚੋਵਾਲ, (ਗੁਰਦਾਸਪੁਰ) 2 ਜੁਲਾਈ (ਰਣਜੋਧ ਸਿੰਘ ਭਾਮ/ਢਿੱਲੋਂ)- ਬੀਤੇ ਐਤਵਾਰ ਦੀ ਸ਼ਾਮ ਨੂੰ ਆਪਣੇ ਘਰੋਂ ਕਿਸੇ ਕੰਮ ਗਏ ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਭਾਮ ਦੇ ਦੋ ਨੌਜਵਾਨ ਜਤਿੰਦਰ ਸਿੰਘ ਗੋਲੂ ਪੁੱਤਰ ਸਵ ਲਖਵਿੰਦਰ ਸਿੰਘ ਅਤੇ ਮਲਕੀਤ ਸਿੰਘ ਸੰਨੀ, ਜੋ ਲਾਪਤਾ ਹੋ ਗਏ ਸਨ ਅਤੇ ਪਿੰਡ ਵਾਸੀਆਂ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ, ਦੀਆਂ ਲਾਸ਼ਾਂ ਪਿੰਡ ਦੇ ਨੇੜਿਓਂ ਲੰਘਦੀ ਨਹਿਰ ਵਿਚੋਂ ਮਿਲੀਆਂ ਹਨ ਜਿਸ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।