JALANDHAR WEATHER

ਨਾਜਾਇਜ਼ ਉਸਾਰੀ ’ਤੇ ਚੱਲਿਆ ਪੀਲਾ ਪੰਜਾ

ਫਰੀਦਕੋਟ, 2 ਜੁਲਾਈ (ਜਸਵੰਤ ਸਿੰਘ ਪੁਰਬਾ)- ਫਰੀਦਕੋਟ ਕੋਟਕਪੂਰਾ ਰੋਡ ’ਤੇ ਬਣੇ ਇਕ ਨਿੱਜੀ ਹੋਟਲ ਸ਼ਾਹੀ ਹਵੇਲੀ ’ਤੇ ਅੱਜ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ। ਦੱਸ ਦਈਏ ਕਿ ਪ੍ਰਸ਼ਾਸਨ ਅਨੁਸਾਰ ਹੋਟਲ ਮਾਲਕਾਂ ਵਲੋਂ ਸੜਕ ਦੀ ਥਾਂ ’ਤੇ ਨਜਾਇਜ਼ ਉਸਾਰੀ ਕੀਤੀ ਹੋਈ ਸੀ, ਜਿਸ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਪਹਿਲਾਂ ਇਸ ਥਾਂ ਨੂੰ ਖਾਲੀ ਕਰਨ ਦਾ ਨੋਟਿਸ ਵੀ ਜਾਰੀ ਹੋ ਚੁੱਕਾ ਸੀ। ਪਰ ਦੂਜੇ ਪਾਸੇ ਹੋਟਲ ਮਾਲਕ ਵਲੋਂ ਇਸ ਉਸਾਰੀ ਨੂੰ ਕਿਤੇ ਨਾ ਕਿਤੇ ਜਾਇਜ਼ ਦੱਸਿਆ ਸੀ ਪਰ ਅੱਜ ਦਿਨ ਚੜਦੇ ਹੀ ਵੱਡੀ ਗਿਣਤੀ ਵਿਚ ਪੁੱਜੇ ਅਧਿਕਾਰੀਆ ਵਲੋਂ ਵੱਡੇ ਪੁਲਿਸ ਫ਼ੋਰਸ ਨਾਲ ਇਸ ਨਜਾਇਜ਼ ਉਸਾਰੀ ਨੂੰ ਜੇ.ਸੀ.ਬੀ. ਦੀ ਮਦਦ ਨਾਲ ਢਹਿ ਢੇਰੀ ਕਰ ਦਿੱਤਾ ਗਿਆ ਹਾਲਾਂਕਿ ਇਸ ਦੌਰਾਨ ਪ੍ਰਸ਼ਾਸਨ ਅਧਿਕਾਰੀਆਂ ਅਤੇ ਹੋਟਲ ਮਾਲਕਾਂ ਵਿਚਕਾਰ ਸ਼ਬਦੀ ਤਕਰਾਰ ਵੀ ਹੋਈ ਪਰ ਪ੍ਰਸ਼ਾਸਨ ਵਲੋਂ ਆਪਣਾ ਕੰਮ ਜਾਰੀ ਰੱਖਦੇ ਹੋਏ ਹੋਟਲ ਦੀ ਇਸ ਨਜਾਇਜ਼ ਉਸਾਰੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਦੂਜੇ ਪਾਸੇ ਹੋਟਲ ਮਾਲਕ ਵਲੋਂ ਦੱਸਿਆ ਗਿਆ ਕਿ ਇਹ ਸਭ ਸਿਆਸੀ ਰੰਜਿਸ਼ ਦੇ ਚਲਦੇ ਹੋ ਰਿਹਾ ਹੈ। ਉਨ੍ਹਾਂ ਗੱਲ ਕੀਤੀ ਕਿ ਕਿਸੇ ਵੀ ਕਿਸਮ ਦੀ ਕੋਈ ਮਿਣਤੀ ਕੀਤੇ ਬਿਨ੍ਹਾਂ ਅਧਿਕਾਰੀਆਂ ਵਲੋਂ ਅੱਜ ਦਿਨ ਚੜਦੇ ਹੀ ਬਗੈਰ ਕਿਸੇ ਸੂਚਨਾ ਦੇ ਬਿਲਡਿੰਗ ਦੀ ਉਸਾਰੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ