ਭਾਖੜਾ ਨਹਿਰ ਦੇ ਗੋਲੇ ਵਾਲਾ ਹੈੱਡ 'ਚੋਂ ਔਰਤ ਦੀ ਮਿਲੀ ਲਾਸ਼

ਬਠਿੰਡਾ/ਤਲਵੰਡੀ ਸਾਬੋ/ਸੀਂਗੋ ਮੰਡੀ, 1 ਜੁਲਾਈ (ਲਕਵਿੰਦਰ ਸ਼ਰਮਾ)-ਬਠਿੰਡਾ ਜ਼ਿਲ੍ਹੇ ਦੇ ਹਲਕਾ ਤਲਵੰਡੀ ਸਾਬੋ ਵਿਚ ਪੰਜਾਬ ਹਰਿਆਣਾ ਸਰਹੱਦ ਲਾਗਿਓਂ ਲੰਘਦੀ ਭਾਖੜਾ ਨਹਿਰ ਦੇ ਗੋਲੇ ਵਾਲਾ ਹੈੱਡ ਤੋਂ ਇਕ 50 ਸਾਲਾ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਹੈ, ਜਿਸ ਸਬੰਧੀ ਸਥਾਨਕ ਮੰਡੀ ਦੇ ਚੌਕੀ ਇੰਚਾਰਜ ਅਜੇਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਔਰਤ ਦੀ ਲਾਸ਼ ਭਾਖੜਾ ਨਹਿਰ ਵਿਚ ਤੈਰ ਰਹੀ ਹੈ, ਜਿਸ ਉਤੇ ਉਨ੍ਹਾਂ ਨੇ ਤਲਵੰਡੀ ਸਾਬੋ ਦੇ ਸਹਾਰਾ ਕਲੱਬ ਤੇ ਵਰਕਰ ਹੈਪੀ ਸਿੰਘ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕਢਵਾਇਆ, ਜਿਸ ਦਾ ਕੱਦ 5'7" ਹੈ ਅਤੇ ਜਿਸ ਦੇ ਕੰਨਾਂ ਵਿਚ ਵਾਲੀਆਂ ਪਾਈਆਂ ਹੋਈਆਂ ਹਨ ਤੇ ਲਾਸ਼ ਦੀ ਸੱਜੀ ਲੱਤ ਉੱਤੇ ਕਾਲੇ ਰੰਗ ਦਾ ਧਾਗਾ ਬੰਨ੍ਹਿਆ ਹੋਇਆ ਹੈ, ਲਾਸ਼ ਗਲੀ-ਸੜੀ ਤੇ ਸਰੀਰ ਭਾਰਾ ਹੈ ਤੇ ਕਾਫੀ ਦਿਨ ਪੁਰਾਣੀ ਲੱਗਦੀ ਹੈ ਜਿਸ ਨੂੰ ਉਨ੍ਹਾਂ ਨੇ ਭਾਖੜਾ ਨਹਿਰ ਵਿਚੋਂ ਬਾਹਰ ਕੱਢ ਕੇ 24 ਘੰਟਿਆਂ ਦੇ ਸਮੇਂ ਲਈ ਪਛਾਨਣ ਲਈ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।