JALANDHAR WEATHER

ਸ਼ੇਫਾਲੀ ਜਰੀਵਾਲਾ ਦਾ ਅਚਾਨਕ ਦਿਹਾਂਤ

ਮੁੰਬਈ, 27 ਜੂਨ (ਇੰਟ.)-'ਕਾਂਟਾ ਲਗਾ' ਫੇਮ ਅਤੇ 'ਬਿੱਗ ਬÏਸ 13' ਦੀ ਪ੍ਰਤੀਯੋਗੀ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ | ਮÏਤ ਦਾ ਕਾਰਨ ਦਿਲ ਦਾ ਦÏਰਾ ਦੱਸਿਆ ਜਾ ਰਿਹਾ ਹੈ | ਸੂਤਰਾਂ ਅਨੁਸਾਰ ਮੁੰਬਈ ਦੇ ਅੰਧੇਰੀ ਲੋਖੰਡਵਾਲਾ 'ਚ ਰਹਿਣ ਵਾਲੀ ਅਦਾਕਾਰਾ ਸ਼ੇਫਾਲੀ ਨੂੰ ਉਸਦਾ ਪਤੀ ਪਰਾਗ ਤਿਆਗੀ ਛਾਤੀ 'ਚ ਦਰਦ ਹੋਣ ਬਾਅਦ ਰਾਤ 11 ਵਜੇ ਦੇ ਕਰੀਬ ਨਜ਼ਦੀਕੀ ਹਸਪਤਾਲ ਲੈ ਕੇ ਗਿਆ, ਜਿਥੇ ਪਹੁੰਚਣ 'ਤੇ ਉਸਨੂੰ ਮਿ੍ਤਕ ਐਲਾਨ ਦਿੱਤਾ ਗਿਆ | ਉਸਦੀ ਅਚਾਨਕ ਮÏਤ ਦੀ ਖ਼ਬਰ ਤੋਂ ਪ੍ਰਸ਼ੰਸਕ ਹੈਰਾਨ ਹਨ | ਮÏਤ ਦੀ ਪੁਸ਼ਟੀ ਵਿੱਕੀ ਲਾਲਵਾਨੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਕੀਤੀ | ਸ਼ੇਫਾਲੀ ਦੀ ਮÏਤ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ | ਜੇਕਰ ਸਟਾਫ ਦੀ ਮੰਨੀਏ ਤਾਂ ਸ਼ੇਫਾਲੀ ਦੀ ਮÏਤ ਹਸਪਤਾਲ ਆਉਣ ਤੋਂ ਪਹਿਲਾਂ ਹੀ ਹੋ ਗਈ ਸੀ |

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ