ਠਾਣੇ ਨਗਰ ਨਿਗਮ ਨੇ ਮੁੰਬਰਾ ਖੇਤਰ ਵਿਚ 17 ਗ਼ੈਰ-ਕਾਨੂੰਨੀ ਇਮਾਰਤਾਂ ਢਾਹ ਦਿੱਤੀਆਂ

ਥਾਣੇ (ਮਹਾਰਾਸ਼ਟਰ), 25 ਜੂਨ -ਮਹਾਂਰਾਸ਼ਟਰ ਦੇ ਠਾਣੇ ਵਿਚ ਨਗਰ ਨਿਗਮ ਨੇ ਦੂਜੇ ਦਿਨ ਵੀ ਢਾਹੁਣ ਦੀ ਮੁਹਿੰਮ ਚਲਾਈ। ਬੰਬੇ ਹਾਈ ਕੋਰਟ ਦੇ ਹੁਕਮਾਂ 'ਤੇ ਖਾਨ ਕੰਪਾਊਂਡ ਵਿਚ ਅੰਡਰਵਰਲਡ ਨਾਲ ਸੰਬੰਧਿਤ ਲਗਭਗ 17 ਗ਼ੈਰ-ਕਾਨੂੰਨੀ ਇਮਾਰਤਾਂ ਨੂੰ ਢਾਹਿਆ ਜਾ ਰਿਹਾ ਹੈ। ਇਨ੍ਹਾਂ ਇਮਾਰਤਾਂ ਵਿਚ ਰਹਿਣ ਵਾਲੇ ਲੋਕਾਂ ਨੇ ਇਸ ਮੁਹਿੰਮ 'ਤੇ ਨਾਰਾਜ਼ਗੀ ਪ੍ਰਗਟਾਈ। ਲੋਕਾਂ ਨੇ ਕਿਹਾ ਕਿ ਅਸੀਂ ਆਪਣੀ ਮਿਹਨਤ ਦੀ ਕਮਾਈ ਵਿਚੋਂ ਲੱਖਾਂ ਰੁਪਏ ਖ਼ਰਚ ਕਰਕੇ ਇਹ ਫਲੈਟ ਖਰੀਦੇ ਹਨ। ਅਸੀਂ ਬਾਰਿਸ਼ ਦੇ ਮੌਸਮ ਵਿਚ ਬੇਘਰ ਹੋ ਗਏ ਹਾਂ। ਸਾਡੇ ਨਾਲ ਬਜ਼ੁਰਗ, ਬੱਚੇ, ਔਰਤਾਂ ਹਨ। ਅਜਿਹੀ ਸਥਿਤੀ ਵਿਚ ਅਸੀਂ ਕਿੱਥੇ ਜਾਵਾਂਗੇ?