ਸਿਹਤ ਵਿਭਾਗ ਦੇ ਮੁਲਾਜ਼ਮਾਂ ਨਾਲ ਸਿਹਤ ਮੰਤਰੀ ਦੀ ਮੀਟਿੰਗ

ਲੌਂਗੋਵਾਲ, 25 ਜੂਨ ( ਸ.ਸ.ਖੰਨਾ)-ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਐਕਸ਼ਨ ਕਮੇਟੀ (ਪੰਜਾਬ) ਦੇ ਸੂਬਾ ਪ੍ਰਧਾਨ ਮਨਜੀਤ ਕੌਰ ਫਰੀਦਕੋਟ ਦੀ ਅਗਵਾਈ ਹੇਠ ਆਪਣੇ ਕੇਡਰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਅਤੇ ਮੰਗਾਂ ਨੂੰ ਲੈ ਕੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨਾਲ ਵਿਸਥਾਰ ਪੂਰਵਕ ਮੀਟਿੰਗ ਕੀਤੀ ਗਈ। ਸੂਬਾ ਪ੍ਰਧਾਨ ਮਨਜੀਤ ਕੌਰ ਫਰੀਦਕੋਟ ਨੇ ਆਪਣੀਆਂ ਮੰਗਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਜਿਵੇਂ ਕਿ ਮਲਟੀਪਰਪਜ਼ ਹੈਲਥ ਵਰਕਰ ਦਾ ਨਾਮ ਬਦਲਣਾ, ਜਨ ਸੰਖਿਆ ਦੇ ਹਿਸਾਬ ਨਾਲ ਐਲ.ਐਚ.ਵੀ. ਦੀਆਂ ਪੋਸਟਾਂ ਵਧਾਈਆਂ ਜਾਣ ਐਲ.ਐਚ.ਵੀ. ਅਸਾਮੀ ਦੀ ਤਰੱਕੀ ਲਈ ਸਮਾਂਵੱਧ ਕੀਤਾ ਜਾਵੇ ਤਾਂ ਜੋ ਹਰ ਮਹੀਨੇ ਬਿਨਾਂ ਤਰੱਕੀ ਤੋਂ ਚਾਰ ਜਾਂ ਪੰਜ ਉਮੀਦਵਾਰਾਂ ਦਾ ਨੁਕਸਾਨ ਹੋਣ ਤੋਂ ਬਚ ਸਕੇ। ਬਲਾਕ ਐਜੂਕੇਟਰ ਦੀਆਂ 75 ਫੀਸਦੀ ਅਸਾਮੀਆਂ ਮਲਟੀਪਰਪਜ਼ ਹੈਲਥ ਵਰਕਰ ਵਿਚੋਂ ਹੀ ਭਰੀਆਂ ਜਾਣ। ਪਿਛਲੇ ਲੰਮੇ ਸੰਘਰਸ਼ਾਂ ਤੋਂ ਬਾਅਦ ਪ੍ਰਾਪਤ ਕੀਤੇ ਭੱਤਿਆਂ ਵਿਚ ਸਫਰੀ ਭੱਤਾ, ਵਰਦੀ ਭੱਤਾ, ਖੁਰਾਕ ਭੱਤਾ ਐਮ.ਡੀ., ਆਰ ਅਤੇ ਸੀ.ਡੀ.ਆਰ. ਆਦਿ ਮੰਗਾਂ ਦਾ ਹੱਲ ਕੀਤਾ ਜਾਵੇ। ਉਕਤ ਮੰਗਾਂ ਦਾ ਸਿਹਤ ਮੰਤਰੀ ਵਲੋਂ ਬਹੁਤ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਸਕੱਤਰ ਕੁਮਾਰ ਰਾਹੁਲ, ਸਿਹਤ ਡਾਇਰੈਕਟਰ, ਮੈਡਮ ਨਵਦੀਪ ਕੌਰ ਲੌਂਗੋਵਾਲ, ਜ਼ਿਲ੍ਹਾ ਪ੍ਰਧਾਨ ਰਮਨਜੀਤ ਕੌਰ ਮਾਨ, ਜ਼ਿਲ੍ਹਾ ਸਕੱਤਰ ਅਮਨਦੀਪ ਕੌਰ ਬਾਠ ਆਦਿ ਹਾਜ਼ਰ ਸਨ।