JALANDHAR WEATHER

ਨਸ਼ਿਆਂ ਵਿਰੁੱਧ ਹੈ ‘ਆਪ’ ਦੀ ਜ਼ੀਰੋ ਟਾਲਰੈਂਸ ਨੀਤੀ- ਮਨੀਸ਼ ਸਿਸੋਦੀਆ

ਨਵੀਂ ਦਿੱਲੀ, 25 ਜੂਨ- ਅੰਮ੍ਰਿਤਸਰ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਬਾਰੇ ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਿਰਫ਼ ਪੰਜਾਬ ਸਰਕਾਰ ਅਤੇ ਵਿਜੀਲੈਂਸ ਅਧਿਕਾਰੀ ਹੀ ਇਸ ਸੰਬੰਧੀ ਵੇਰਵੇ ਦੇ ਸਕਦੇ ਹਨ, ਪਰ ‘ਆਪ’ ਨੇ ਹਮੇਸ਼ਾ ਨਸ਼ਿਆਂ ਜਾਂ ਕਿਸੇ ਹੋਰ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੈ। ਅਸੀਂ ‘ਕੱਟੜ ਇਮਾਨਦਾਰ’ ਲੋਕਾਂ ਦੀ ਪਾਰਟੀ ਹਾਂ। ਉਹ ਭਾਵੇਂ ਕੋਈ ਵੀ ਹੋਣ, ਜੇਕਰ ਕਿਸੇ ਨੇ ਕੁਝ ਗਲਤ ਕੀਤਾ ਹੈ, ਤਾਂ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ‘ਆਪ’, ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਮਿਸ਼ਨ ਸਿਰਫ਼ ਇਕ ਹੈ, ਜੇਕਰ ਕੋਈ ਨਸ਼ਾ ਫੈਲਾ ਰਿਹਾ ਹੈ, ਕੋਈ ਕੁਝ ਕਰ ਰਿਹਾ ਹੈ, ਤਾਂ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਨੇ ਗੁਜਰਾਤ ਅਤੇ ਪੰਜਾਬ ਵਿਧਾਨ ਸਭਾ ਉਪ-ਚੋਣਾਂ ਵਿਚ ਸਫਲਤਾ ਹਾਸਲ ਕੀਤੀ, ਇਸ ਲਈ ਦੋਵਾਂ ਰਾਜਾਂ ਦੀ ਲੀਡਰਸ਼ਿਪ ਅੱਜ ਅਰਵਿੰਦ ਕੇਜਰੀਵਾਲ ਨੂੰ ਮਿਲਣ ਆਈ। ਦੋਵੇਂ ਨਵੇਂ ਚੁਣੇ ਗਏ ਵਿਧਾਇਕ ਅਰਵਿੰਦ ਕੇਜਰੀਵਾਲ ਤੋਂ ਆਸ਼ੀਰਵਾਦ ਅਤੇ ਮਾਰਗਦਰਸ਼ਨ ਲੈਣ ਲਈ ਇੱਥੇ ਆਏ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ