JALANDHAR WEATHER

ਇਹ ਇਕ ਸ਼ਾਨਦਾਰ ਯਾਤਰਾ ਹੈ- ਪੁਲਾੜ ਲਈ ਰਵਾਨਾ ਹੋਣ ’ਤੇ ਬੋਲੇ ਸ਼ੁਭਾਂਸ਼ੂ ਸ਼ੁਕਲਾ

ਫਲੋਰੀਡਾ, 25 ਜੂਨ- ਪੁਲਾੜ ਲਈ ਰਵਾਨਾ ਹੋਣ ਤੋਂ ਬਾਅਦ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੇ ਕਿਹਾ ਕਿ ਨਮਸਕਾਰ, ਮੇਰੇ ਪਿਆਰੇ ਦੇਸ਼ ਵਾਸੀਓ! ਕਿੰਨੀ ਵਧੀਆ ਯਾਤਰਾ! ਅਸੀਂ 41 ਸਾਲਾਂ ਬਾਅਦ ਇਕ ਵਾਰ ਫਿਰ ਪੁਲਾੜ ਵਿਚ ਵਾਪਸ ਆਏ ਹਾਂ। ਇਹ ਇਕ ਸ਼ਾਨਦਾਰ ਯਾਤਰਾ ਹੈ। ਅਸੀਂ 7.5 ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਧਰਤੀ ਦੀ ਪਰਿਕਰਮਾ ਕਰ ਰਹੇ ਹਾਂ। ਮੇਰੇ ਮੋਢਿਆਂ ’ਤੇ ਤਿਰੰਗਾ ਝੰਡਾ ਮੈਨੂੰ ਦੱਸਦਾ ਹੈ ਕਿ ਮੈਂ ਤੁਹਾਡੇ ਸਾਰਿਆਂ ਦੇ ਨਾਲ ਹਾਂ। ਮੇਰੀ ਇਹ ਯਾਤਰਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਸ਼ੁਰੂਆਤ ਨਹੀਂ ਹੈ, ਸਗੋਂ ਭਾਰਤ ਦੇ ਮਨੁੱਖੀ ਪੁਲਾੜ ਪ੍ਰੋਗਰਾਮ ਦੀ ਸ਼ੁਰੂਆਤ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਸ ਯਾਤਰਾ ਦਾ ਹਿੱਸਾ ਬਣੋ। ਤੁਹਾਡੀ ਛਾਤੀ ਵੀ ਮਾਣ ਨਾਲ ਫੁੱਲ ਜਾਵੇ... ਆਓ, ਅਸੀਂ ਸਾਰੇ ਮਿਲ ਕੇ ਭਾਰਤ ਦੇ ਮਨੁੱਖੀ ਪੁਲਾੜ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਜੈ ਹਿੰਦ! ਜੈ ਭਾਰਤ!

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ