ਪੋਜੇਵਾਲ ਦੇ ਅਕਾਸ਼ਦੀਪ ਨੇ ਗਰੈਪਲਿੰਗ (ਰੈਸਲਿੰਗ ) ਵਰਲਡ ਕੱਪ 2025 'ਚ ਕਾਂਸੀ ਦਾ ਤਗਮਾ ਜਿੱਤਿਆ

ਪੋਜੇਵਾਲ ਸਰਾਂ ,15 ਜੂਨ (ਨਵਾਂਗਰਾਈਂ) - ਕੰਢੀ ਇਲਾਕੇ ਦੇ ਪਿੰਡ ਪੋਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜੰਮਪਲ ਅਕਾਸਦੀਪ ਕਟਾਰੀਆ ਸਪੁੱਤਰ ਮੋਹਣ ਲਾਲ ਕਟਾਰੀਆ ਵਲੋਂ 71 ਕਿੱਲੋਗ੍ਰਾਮ ਭਾਰ ਸੀਨੀਅਰ ਵਰਗ ਵਿਚ ਅਸਤਾਨਾ ਕਜ਼ਾਕਿਸਤਾਨ ਵਿਖੇ 12 ਤੋਂ 15 ਜੂਨ ਤੱਕ ਹੋਏ ਗਰੈਪਲਿੰਗ (ਰੈਸਲਿੰਗ ) ਵਰਲਡ ਕੱਪ 2025 ਵਿਚ ਕਾਂਸੀ ਦਾ ਤਗਮਾ ਜਿੱਤਿਆ । ਅਕਾਸ਼ਦੀਪ ਦੀ ਇਸ ਪ੍ਰਾਪਤੀ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਲੋਕਾਂ ਵਲੋਂ ਮਾਤਾ ਪਿਤਾ ਨੂੰ ਵਧਾਈਆ ਦਿੱਤੀਆਂ ਜਾ ਰਹੀਆਂ ਹਨ । ਇੱਥੇ ਵਰਨਯਯੋਗ ਹੈ ਕਿ ਇਸ ਵਰਲਡ ਕੱਪ ਵਿਚ ਵੱਖ-ਵੱਖ ਵਰਗਾਂ ਵਿਚ ਪੂਰੇ ਦੇਸ ਵਿਚੋਂ 28 ਖਿਡਾਰੀ ਭਾਗ ਲੈਣ ਗਏ ਸਨ ਤੇ ਜਿਨ੍ਹਾਂ ਵਿਚ ਪੰਜਾਬ ਵਿਚੋਂ ਇਕੱਲੇ ਅਕਾਸ਼ਦੀਪ ਦੀ ਹੀ ਚੋਣ ਹੋਈ ਸੀ । ਇਸ ਮੌਕੇ 'ਤੇ ਅਕਾਸ਼ਦੀਪ ਨੂੰ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਵਧਾਈ ਦਿੱਤੀ ਹੈ।