ਪੁਣੇ ਵਿਚ ਇੰਦਰਾਣੀ ਨਦੀ 'ਤੇ ਬਣਿਆ ਪੁਲ ਢਹਿ ਗਿਆ, 5 ਲੋਕਾਂ ਦੀ ਮੌਤ

ਪੁਣੇ (ਮਹਾਰਾਸ਼ਟਰ) ,15 ਜੂਨ - ਪੁਣੇ ਦੇ ਤਾਲੇਗਾਂਵ ਇਲਾਕੇ ਵਿਚ ਕੁੰਡਮਲ ਨੇੜੇ ਇੰਦਰਾਣੀ ਨਦੀ 'ਤੇ ਬਣਿਆ ਇਕ ਪੁਰਾਣਾ ਪੁਲ ਭਾਰੀ ਬਾਰਿਸ਼ ਅਤੇ ਤੇਜ਼ ਵਹਾਅ ਕਾਰਨ ਅਚਾਨਕ ਢਹਿ ਗਿਆ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਹਾਦਸੇ ਵਿਚ ਲਗਭਗ 15 ਤੋਂ 20 ਲੋਕ ਨਦੀ ਵਿਚ ਵਹਿ ਗਏ। ਹਾਲਾਂਕਿ ਸਥਾਨਕ ਵਿਧਾਇਕ ਸੁਨੀਲ ਸ਼ੈਲਕੇ ਨੇ ਹਾਦਸੇ ਵਿਚ 5 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।