ਪਾਤੜਾਂ ਨੇੜੇ ਧਾਰਿਮਕ ਤਸਵੀਰਾਂ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣਾ
ਪਾਤੜਾਂ , 30 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ ) - ਪਟਿਆਲਾ ਜਿਲ੍ਹੇ ਦੇ ਸਬ ਡਵੀਜਨ ਪਾਤੜਾਂ ਦੇ ਥਾਣਾਂ ਘੱਗਾ ਦੇ ਅਧੀਨ ਪਿੰਡ ਖੇੜੀ ਨਿਗਾਹੀਆਂ ਵਿਖੇ ਇਕ ਵਿਅਕਤੀ ਵਲੋਂ ਧਾਰਿਮਕ ਤਸਵੀਰਾਂ ਦੀ ਕੀਤੀ ਗਈ ਬੇਅਦਬੀ ਨੂੰ ਲੈ ਕੇ ਧਾਰਮਿਕ ਆਗੂ ਤਰਸੇਮ ਸ਼ਰਮਾ ਪ੍ਰਧਾਨ ਇਲਾਹੀ ਦਰਬਾਰ ਦੀ ਅਗਵਾਈ ‘ਚ ਲੋਕਾਂ ਵਲੋਂ ਭਾਰੀ ਰੋਸ ਜ਼ਾਹਿਰ ਕੀਤਾ ਗਿਆ।ਇਸ ਮਾਮਲੇ ’ਚ ਪੁਲਿਸ ਨੇ ਦੋਸ਼ੀ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰਕੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਵਿਅਕਤੀ ਸ਼ਰਾਬ ਦਾ ਆਦੀ ਦੱਸਿਆ ਜਾ ਰਿਹਾ ਹੈ ਅਤੇ ਇਸ ਦੀ ਪਤਨੀ ਦੀ ਸ਼ਕਾਇਤ 'ਤੇ ਹੀ ਇਸ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
;
;
;
;
;
;
;
;
;