ਪੰਜਾਬ ਵਿਰੋਧ ਮੋਰਚਾ ਨੇ ਲਈ ਗੁਰਦਾਸਪੁਰ ਵਿਖੇ ਭਾਜਪਾ/ਆਰ.ਐੱਸ.ਐੱਸ. ਆਗੂ ਉੱਪਰ ਹੋਏ ਹਮਲੇ ਦੀ ਜ਼ਿੰਮੇਵਾਰੀ
ਚੰਡੀਗੜ੍ਹ, 28 ਅਪ੍ਰੈਲ - ਪੰਜਾਬ ਵਿਰੋਧ ਮੋਰਚਾ ਨੇ ਗੁਰਦਾਸਪੁਰ ਵਿਖੇ ਭਾਜਪਾ/ਆਰ.ਐੱਸ.ਐੱਸ. ਆਗੂ ਉੱਪਰ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮੋਰਚੇ ਦੇ ਬੁਲਾਰੇ ਸ਼ਮਸ਼ੇਰ ਸਿੰਘ ਢਿੱਲੋਂ ਨੇ ਸੋਸ਼ਲ ਮੀਡੀਆ ਉੱਪਰ ਪਾਈ ਪੋਸਟ ਵਿਚ ਕਿਹਾ ਕਿ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਨੂੰ ਹਿੰਦੂਤਵ ਵਿਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹਾ ਕਰਨ ਵਾਲਿਆਂ ਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅਸੀਂ ਆਪਣੇ ਅਧਿਕਾਰਾਂ ਅਤੇ ਆਜ਼ਾਦੀ ਲਈ ਲੜਦੇ ਰਹਾਂਗੇ। ਅਦਾਰਾ ‘ਅਜੀਤ’ ਇਸ ਪੋਸਟ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ।
;
;
;
;
;
;
;
;
;