JALANDHAR WEATHER

ਵੱਡੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਆਈਐਸਆਈ ਨਾਲ ਜੁੜੇ 11 ਮੁਲਜ਼ਮ ਕਾਬੂ

ਨਵੀਂ ਦਿੱਲੀ, 10 ਅਪ੍ਰੈਲ- ਪੰਜਾਬ ਪੁਲਿਸ ਨੇ ਵੱਡੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਆਈਐਸਆਈ ਨਾਲ ਜੁੜੇ 11 ਲੋਕਾਂ ਨੂੰ ਕਾਬੂ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਵਿਚੋਂ ਜ਼ਿਆਦਾਤਰ ਪੰਜਾਬ ਨਾਲ ਸੰਬੰਧਤ ਹਨ। ਇਹ ਪੰਜਾਬ ਤੇ ਹਰਿਆਣਾ ਵਿਚ ਖੁਫੀ ਕੈਮਰੇ ਲਗਾ ਰਹੇ ਸਨ। ਇਨ੍ਹਾਂ ਕੈਮਰਿਆਂ ਰਾਹੀਂ ਸਾਰੀ ਜਾਣਕਾਰੀ ਪਾਕਿਸਤਾਨ ਨੂੰ ਭੇਜੀ ਜਾ ਰਹੀ ਸੀ। ਇਹ ਮੁਲਜ਼ਮ ਕਿਸੇ ਵੱਡੇ ਹਮਲੇ ਦੀ ਫਿਰਾਕ ਵਿਚ ਸਨ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਪੰਜਾਬ ਵਿਚ ਇਹ ਜਲੰਧਰ, ਪਠਾਨਕੋਟ ਤੇ ਮੋਗਾ ਵਿਚ ਖੁਫੀਆ ਕੈਮਰੇ ਲਗਾ ਰਹੇ ਸਨ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ