ਸੰਗਤਾਂ ਦਾ ਜਥਾ ਵਾਹਗਾ ਬਾਰਡਰ ਪੁੱਜਾ
ਵਾਹਗਾ ਬਾਰਡਰ, 10 ਅਪ੍ਰੈਲ ( ਅਵਤਾਰ ਸਿੰਘ ਰੰਧਾਵਾ, ਸਤਬੀਰ ਸਿੰਘ ਘੁੰਮਣ )- ਅੱਜ ਭਾਰਤ ਤੋਂ ਸ਼ਰਧਾਲੂਆਂ ਦਾ ਵੱਡਾ ਜੱਥਾ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਸਮੇਤ ਅਤੇ ਹਸਨ ਅਬਦਾਲ ਗੁਰਦੁਆਰਾ ਪੰਜਾ ਸਾਹਿਬ ਜੀ ਲਈ ਵਿਸਾਖੀ ਦੇ ਤਿਉਹਾਰ ਵਿਚ ਸ਼ਾਮਿਲ ਹੋਣ ਲਈ ਵਾਹਗਾ ਬਾਰਡਰ ਪਹੁੰਚਾ। ਸ਼ਰਧਾਲੂਆਂ ਦੇ ਜੱਥੇ ਨੇ ਸਰਹੱਦ ਪਾਰ ਕਰਦਿਆਂ ਹੀ ਗੁਰੂ ਕੇ ਲੰਗਰਾਂ ਦਾ ਪੰਗਤਾਂ ਵਿਚ ਬੈਠ ਕੇ ਆਨੰਦ ਮਾਣਿਆ, ਅਤੇ ਸਜਾਏ ਗਏ ਪੰਡਾਲ ਵਿਚ ਥੋੜ੍ਹਾ ਚਿਰ ਬੈਠ ਕੇ ਆਰਾਮ ਕੀਤਾ। ਇੱਥੇ ਜਥੇ ਵਿਚ ਪਹੁੰਚੇ ਸ਼ਰਧਾਲੂਆਂ ਦਾ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਕਾਗਜ਼ੀ ਕਾਰਵਾਈ ਦੀ ਪ੍ਰਕਿਰਿਆ ਸਿਰੇ ਚੜ੍ਹਾਈ ਜਾ ਰਹੀ ਹੈ। ਇਥੋਂ ਨਾਲ ਦੀ ਨਾਲ ਸੰਗਤਾਂ ਬੱਸਾਂ ਵਿਚ ਬੈਠ ਕੇ ਅਗਲੇ ਪੜਾਅ ਵੱਲ ਰਵਾਨਾ ਹੋਣਗੀਆਂ।
;
;
;
;
;
;
;
;