ਈਰਾਨ ਅਤੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹੋਈ ਫ਼ੋਨ ’ਤੇ ਗੱਲਬਾਤ
ਤਹਿਰਾਨ, ਤੇਲ ਅਵੀਵ, 9 ਅਪ੍ਰੈਲ- ਈਰਾਨ ਅਤੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀਆਂ ਨੇ ਫ਼ੋਨ 'ਤੇ ਗੱਲਬਾਤ ਕੀਤੀ। ਤਹਿਰਾਨ ਦੇ ਵਿਦੇਸ਼ ਮੰਤਰਾਲੇ ਦੇ ਅਨੁਸਾਰ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸਾਊਦੀ ਵਿਦੇਸ਼ ਮੰਤਰੀ ਪ੍ਰਿੰਸ ਫੈਸਲ ਬਿਨ ਫਰਹਾਨ ਨਾਲ ਗੱਲਬਾਤ ਕੀਤੀ। ਇਸ ਦੌਰਾਨ ਦੋਵਾਂ ਵਿਚਾਲੇ ਦੁਵੱਲੇ ਸੰਬੰਧਾਂ ਅਤੇ ਖੇਤਰੀ ਵਿਕਾਸ 'ਤੇ ਚਰਚਾ ਕੀਤੀ ਗਈ।
ਈਰਾਨ ਅਤੇ ਸਾਊਦੀ ਅਰਬ ਲੰਬੇ ਸਮੇਂ ਤੋਂ ਖੇਤਰੀ ਸ਼ਕਤੀਆਂ ਵਜੋਂ ਰਾਜਨੀਤਕ ਅਤੇ ਆਰਥਿਕ ਪ੍ਰਭਾਵ ਲਈ ਮੁਕਾਬਲਾ ਕਰਦੇ ਆ ਰਹੇ ਹਨ। ਇਹ ਮੁਕਾਬਲਾ ਸੁੰਨੀ ਅਤੇ ਸ਼ੀਆ ਇਸਲਾਮ ਵਿਚਕਾਰ ਡੂੰਘੇ ਮਤਭੇਦਾਂ ਕਾਰਨ ਹੈ। ਸਾਊਦੀ ਅਰਬ ਵਿਚ ਸੁੰਨੀ ਬਹੁ-ਗਿਣਤੀ ਹੈ ਅਤੇ ਈਰਾਨ ਵਿਚ ਸ਼ੀਆ ਬਹੁ-ਗਿਣਤੀ ਹੈ।
ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਸੰਬੰਧ ਸੱਤ ਸਾਲਾਂ ਬਾਅਦ 2023 ਵਿਚ ਬਹਾਲ ਹੋਏ ਸਨ। ਇਸ ਤੋਂ ਪਹਿਲਾਂ ਰਿਆਦ ਵਲੋਂ ਪ੍ਰਮੁੱਖ ਸ਼ੀਆ ਧਰਮਗੁਰੂ ਸ਼ੇਖ ਨਿਮਰ ਅਲ-ਨਿਮਰ ਨੂੰ ਫ਼ਾਂਸੀ ਦੇਣ ਤੋਂ ਬਾਅਦ ਸੰਬੰਧ ਵਿਗੜ ਗਏ ਸਨ।
;
;
;
;
;
;
;
;