JALANDHAR WEATHER

ਯੂ.ਕੇ. 'ਚ ਪੜ੍ਹਨ ਗਏ ਪੁੱਤ ਨੂੰ ਦੋ ਸਾਲਾਂ ਬਾਅਦ ਮਾਪਿਆਂ ਨਾਲ ਮਿਲਾਇਆ-ਨਰਪਿੰਦਰ ਕੌਰ

ਲੰਡਨ, 8 ਅਪੈ੍ਰਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. 'ਚ ਅਕਤੂਬਰ 2020 'ਚ ਪੜ੍ਹਾਈ ਲਈ ਗਏ ਜ਼ਿਲ੍ਹਾ ਸੰਗਰੂਰ ਦੇ ਇਕ ਪੰਜਾਬੀ ਨੌਜਵਾਨ ਪ੍ਰਦੀਪ ਸਿੰਘ ਦਾ ਆਪਣੇ ਮਾਪਿਆਂ ਨਾਲ ਜਨਵਰੀ 2023 ਤੋਂ ਕੋਈ ਸੰਪਰਕ ਨਹੀਂ ਸੀ ਹੋ ਰਿਹਾ | ਆਖਿਰ ਪ੍ਰਦੀਪ ਦੇ ਪਿਤਾ ਅਵਤਾਰ ਸਿੰਘ ਨੇ ਯੂ.ਕੇ. ਦੀਆਂ ਸਿੱਖ ਸੰਸਥਾਵਾਂ ਤੋਂ ਈਮੇਲ ਰਾਹੀਂ ਸੰਪਰਕ ਕਰਕੇ ਮਦਦ ਮੰਗੀ, ਜਿਸ ਤੋਂ ਬਾਅਦ ਯੂਨਾਈਟਡ ਹਿਊਮੈਨਿਟੇਰੀਅਨ ਸਿੱਖ ਏਡ ਅਤੇ ਯੂਨਾਈਟਡ ਸਿੱਖਸ ਐਚ.ਕਿਊ. ਦੀ ਡਾਇਰੈਕਟਰ ਨਰਪਿੰਦਰ ਕੌਰ ਮਾਨ ਬੀ.ਈ.ਐਮ. ਨੇ ਯੂ.ਕੇ. ਦੀਆਂ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੋਸ਼ਲ ਅਤੇ ਸਥਾਨਕ ਮੀਡੀਆ ਅਤੇ ਹੋਰ ਲੋਕਾਂ ਨਾਲ ਸੰਪਰਕ ਕਰਕੇ 5 ਹਫ਼ਤਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਪ੍ਰਦੀਪ ਸਿੰਘ ਤੱਕ ਪਹੁੰਚਣ 'ਚ ਕਾਮਯਾਬੀ ਹਾਸਲ ਕੀਤੀ | ਨਰਪਿੰਦਰ ਕੌਰ ਨੇ ਦੱਸਿਆ ਕਿ ਪ੍ਰਦੀਪ ਆਪਣੇ ਮਾਪਿਆਂ ਦੇ ਸੰਪਰਕ 'ਚ ਆਉਣ ਤੋਂ ਕੁਝ ਸਮੇਂ ਬਾਅਦ ਹੀ ਵਾਪਸ ਪੰਜਾਬ ਚਲਾ ਗਿਆ ਹੈ | ਨਰਪਿੰਦਰ ਨੇ ਕਿਹਾ ਕਿ ਉਸ ਕੋਲ ਕਈ ਤਰ੍ਹਾਂ ਦੇ ਕੇਸ ਆਉਂਦੇ ਹਨ, ਉਹ ਹਰ ਹਫ਼ਤੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਲੋੜਵੰਦ ਲੋਕਾਂ ਦੀ ਮਦਦ ਕਰਦੀ ਹੈ ਪਰ ਅਜਿਹਾ ਮਾਮਲਾ ਉਸ ਨੇ ਪਹਿਲੀ ਵਾਰ ਦੇਖਿਆ ਹੈ | ਉਸ ਨੂੰ ਖੁਸ਼ੀ ਹੈ ਕਿ ਉਹ ਇਕ ਪੁੱਤ ਨੂੰ ਉਸ ਦੇ ਮਾਪਿਆਂ ਨੂੰ ਮਿਲਾਉਣ ਦਾ ਜ਼ਰੀਆ ਬਣੀ |

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ