ਫ਼ਤਹਿਗੜ੍ਹ ਚੂੜੀਆਂ ਖੇਤਰ ਅੰਦਰ ਗੜੇਮਾਰੀ ਤੇ ਝੱਖੜ ਨੇ ਫਿਰ ਮਚਾਈ ਤਬਾਹੀ
ਫ਼ਤਹਿਗੜ੍ਹ ਚੂੜੀਆਂ 8 ਅਪ੍ਰੈਲ -( ਅਵਤਾਰ ਸਿੰਘ ਰੰਧਾਵਾ ) - ਅੱਜ ਸਵੇਰ ਤੋਂ ਹੀ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਤੋਂ ਬਾਅਦ ਵਿਚ ਸ਼ਾਮ ਨੂੰ ਤੇਜ਼ ਝੱਖੜ ਅਤੇ ਗੜੇਮਾਰੀ ਨੇ ਇਕ ਵਾਰ ਫਿਰ ਤਬਾਹੀ ਮਚਾਈ ਹੈ। ਦੱਸ ਦਈਏ ਕਿ ਬੀਤੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਨੇ ਜਿੱਥੇ ਪਹਿਲਾਂ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਕੀਤਾ ਹੈ ਉੱਥੇ ਲਗਾਤਾਰ ਹੋ ਰਹੀ ਬਾਰਿਸ਼ ਅਤੇ ਅੱਜ ਸ਼ਾਮੀ ਤੇਜ਼ ਝੱਖੜ ਤੇ ਗੜੇਮਾਰੀ ਨੇ ਇਕ ਵਾਰੀ ਫਿਰ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਹੋਈਆਂ ਫ਼ਸਲਾਂ ਉੱਪਰ ਤਬਾਹੀ ਮਚਾਈ ਹੈ। ਤੇਜ਼ ਬਾਰਿਸ਼ ਦਾ ਕਹਿਰ ਜਾਰੀ ਹੈ।
;
;
;
;
;
;
;
;