ਤੇਜ਼ ਰਫਤਾਰ ਕਾਰ ਨੇ ਮਾਰੀ ਬਾਇਕ ਅਤੇ ਸਕੂਟੀ ਨੂੰ ਟੱਕਰ,2 ਜ਼ਖ਼ਮੀ , ਇਕ ਦੀ ਹੋਈ ਮੌਤ
ਫ਼ਰੀਦਕੋਟ 8 ਅਪ੍ਰੈਲ ( ਜਸਵੰਤ ਸਿੰਘ ਪੁਰਬਾ )- ਅੱਜ ਸ਼ਾਮ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਨਜ਼ਦੀਕ ਇਕ ਤੇਜ਼ ਰਫਤਾਰ ਕਾਰ ਵਲੋਂ ਓਵਰਟੇਕ ਕਰਨ ਦੇ ਚੱਕਰ 'ਚ ਸਾਹਮਣੇ ਤੋਂ ਆ ਰਹੀ ਸਕੂਟੀ ਜਿਸ ਉਪਰ ਐਮ. ਬੀ. ਬੀ. ਐਸ. ਦੇ 2 ਵਿਦਿਆਰਥੀ ਸਵਾਰ ਸਨ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਤੋਂ ਬਾਅਦ ਬੇਕਾਬੂ ਹੋਈ ਕਾਰ ਨੇ ਸਾਹਮਣੇ ਤੋਂ ਆ ਰਹੇ ਬਾਇਕ ਨੂੰ ਟੱਕਰ ਮਾਰੀ ਜਿਸ ਦੇ ਚੱਲਦਿਆਂ ਦੋਵੇਂ ਸਕੂਟੀ ਸਵਾਰ ਅਤੇ ਬਾਇਕ ਚਾਲਕ ਗੰਭੀਰ ਜ਼ਖ਼ਮੀ ਹੋ ਗਏ। ਇਸ ਮੌਕੇ 'ਤੇ ਬਾਇਕ ਸਵਾਰ ਦੀ ਬਾਅਦ 'ਚ ਮੌਤ ਹੋ ਗਈ ਜਦਕਿ ਦੋਵੇਂ ਸਕੂਟੀ ਸਵਾਰ ਵਿਦਿਆਰਥੀਆਂ ਦਾ ਮੈਡੀਕਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਕਾਰ ਸਵਾਰ ਵਲੋਂ ਮੌਕੇ ਤੋਂ ਭੱਜਣ ਦੀ ਕੋਸ਼ਿਸ ਕੀਤੀ ਪਰ ਕਾਰ ਦਾ ਟਾਇਰ ਫਟਣ ਕਾਰਨ ਉਸ ਨੂੰ ਰੁਕਣਾ ਪਿਆ ਜਿਥੇ ਲੋਕਾਂ ਵਲੋਂ ਉਸ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ।
;
;
;
;
;
;
;
;