JALANDHAR WEATHER

ਪੱਛਮੀ ਬੰਗਾਲ : ਕਾਲੀਆਚੋਕ ਮਾਮਲੇ ਦਾ ਮਾਸਟਰ ਮਾਈਂਡ ਐਡਵੋਕੇਟ ਮੋਫੱਕਰੂਲ ਇਸਲਾਮ ਗ੍ਰਿਫ਼ਤਾਰ

ਕੋਲਕਾਤਾ, 3 ਅਪ੍ਰੈਲ - ਪੱਛਮੀ ਬੰਗਾਲ ਸੀਆਈਡੀ ਨੇ ਅੱਜ ਸਵੇਰੇ ਮਾਲਦਾ ਦੇ ਕਾਲੀਆਚੋਕ ਮਾਮਲੇ ਦੇ ਮਾਸਟਰ ਮਾਈਂਡ ਐਡਵੋਕੇਟ ਮੋਫੱਕਰੂਲ ਇਸਲਾਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸਨੂੰ ਬਾਗਡੋਗਰਾ ਹਵਾਈ ਅੱਡੇ 'ਤੇ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਏਡੀਜੀ ਉੱਤਰੀ ਬੰਗਾਲ ਕੇ ਜੈਰਾਮਨ ਦਾ ਕਹਿਣਾ ਹੈ, "ਅਸੀਂ ਲੋਕਾਂ ਨੂੰ ਭੜਕਾਉਣ ਦੇ ਦੋਸ਼ ਵਿਚ ਮੋਫੱਕਰੂਲ ਇਸਲਾਮ ਨੂੰ ਬਾਗਡੋਗਰਾ ਹਵਾਈ ਅੱਡੇ ਤੋਂ ਹਿਰਾਸਤ ਵਿਚ ਲਿਆ। ਅਸੀਂ ਇਸ ਤਰ੍ਹਾਂ ਦੀ ਕਿਸੇ ਵੀ ਗਤੀਵਿਧੀ ਦੀ ਇਜਾਜ਼ਤ ਨਹੀਂ ਦੇਵਾਂਗੇ। ਯਕੀਨੀ ਤੌਰ 'ਤੇ ਜਾਂਚ ਕਰਾਂਗੇ ਕਿ ਇਹ ਪਹਿਲਾਂ ਤੋਂ ਯੋਜਨਾਬੱਧ ਸੀ ਜਾਂ ਨਹੀਂ। ਇਸ ਘਟਨਾ ਤੋਂ ਬਾਅਦ, ਅਸੀਂ ਸੀਏਪੀਐਫ ਨੂੰ ਨਿਆਂਇਕ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ। ਹੁਣ ਤੱਕ 35 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ