ਪ੍ਰਧਾਨ ਮੰਤਰੀ ਨੇ ਗਾਂਧੀਨਗਰ ਵਿਚ ਸਮਰਾਟ ਸੰਪ੍ਰਤੀ ਮਿਊਜ਼ੀਅਮ ਦਾ ਕੀਤਾ ਉਦਘਾਟਨ
ਅਹਿਮਦਾਬਾਦ, 31 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਵੀਰ ਜਯੰਤੀ ਦੇ ਮੌਕੇ 'ਤੇ ਗਾਂਧੀਨਗਰ ਵਿਚ ਸਮਰਾਟ ਸੰਪ੍ਰਤੀ ਅਜਾਇਬ ਘਰ ਦਾ ਉਦਘਾਟਨ ਕੀਤਾ। ਇਹ ਅਜਾਇਬ ਘਰ ਜੈਨ ਧਰਮ ਦੀ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਹੈ। ਅਜਾਇਬ ਘਰ ਦਾ ਦੌਰਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸੰਤ ਪੂਜਯ ਆਚਾਰੀਆ ਪਦਮਸਾਗਰ ਸੁਰੀਸ਼ਵਰਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਮਹਾਵੀਰ ਜਯੰਤੀ ਦੇ ਸ਼ੁਭ ਮੌਕੇ 'ਤੇ, ਮੈਨੂੰ ਇਸ ਪਵਿੱਤਰ ਜੈਨ ਤੀਰਥ ਸਥਾਨ 'ਤੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਕੋਬਾ ਤੀਰਥ ਤੋਂ ਮੈਂ ਸਾਰਿਆਂ ਨੂੰ ਮਹਾਂਵੀਰ ਜਯੰਤੀ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਸੰਪ੍ਰਤੀ ਅਜਾਇਬ ਘਰ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਕੁਝ ਸ਼ਾਸਕਾਂ ਨੇ ਹਿੰਸਾ ਨੂੰ ਸ਼ਾਸਨ ਦੇ ਹਥਿਆਰ ਵਜੋਂ ਵਰਤ ਕੇ ਰਾਜ ਕੀਤਾ, ਤਾਂ ਸਮਰਾਟ ਸੰਪ੍ਰਤੀ ਸਿੰਘਾਸਣ 'ਤੇ ਬੈਠੇ ਤੇ ਅਹਿੰਸਾ ਨੂੰ ਉਤਸ਼ਾਹਿਤ ਕੀਤਾ।
ਉਨ੍ਹਾਂ ਨੇ ਸੱਚ ਦਾ ਪ੍ਰਚਾਰ ਕੀਤਾ। ਇੰਨੀ ਨਿਰਸਵਾਰਥ ਜ਼ਿੰਦਗੀ ਜੀਉਣਾ, ਸ਼ਾਸਨ ਨੂੰ ਸੇਵਾ ਦਾ ਸਾਧਨ ਸਮਝਣਾ, ਭਾਰਤ ਦੇ ਅਤੀਤ ਤੋਂ ਸਿੱਖਣਾ ਇਕ ਸਬਕ ਹੈ।
ਇਸ ਸਮਾਗਮ ਤੋਂ ਬਾਅਦ ਪ੍ਰਧਾਨ ਮੰਤਰੀ ਸਾਨੰਦ ਵਿਚ ਕੀਨਸ ਸੈਮੀਕੋਨ ਦੀ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਟੈਸਟ (OSAT) ਸਹੂਲਤ ਦਾ ਉਦਘਾਟਨ ਵੀ ਕਰਨਗੇ। ਇਸ ਤੋਂ ਬਾਅਦ ਉਹ ਵਾਵ-ਥਰਡ ਵਿਚ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਸਮਰਪਿਤ ਕਰਨਗੇ।
;
;
;
;
;
;
;
;
;