ਮੁੱਖ ਮੰਤਰੀ ਭਗਵੰਤ ਮਾਨ ਨੇ ਨੰਗਲ ’ਚ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ
ਨੰਗਲ, 31 ਮਾਰਚ - ਅੱਜ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨੰਗਲ ਦਾ ਦੌਰਾ ਕੀਤਾ ਗਿਆ ਤੇ ਉਨ੍ਹਾਂ ਵਲੋਂ ਉਥੇ ਕਈ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਵਾਲੇ ਆਪਸ ’ਚ ਰਲੇ ਹੋਏ ਸੀ ਤੇ ਕਿਸੇ ਨੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਪਿਛਲੀਆਂ ਸਰਕਾਰਾਂ ਦੀ ਨਾਕਾਮੀ ਕਾਰਨ ਇਥੇ ਵਿਕਾਸ ਨਹੀਂ ਹੋ ਸਕਿਆ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੀਵੇ ਥੱਲ੍ਹੇ ਹਨੇਰਾ ਵਾਲੀ ਕਹਾਵਤ ਸ਼ਾਇਦ ਇਥੋਂ ਹੀ ਬਣੀ ਸੀ।
ਉਨ੍ਹਾਂ ਕਿਹਾ ਕਿ ਸੁਖਬੀਰ ਤੋਂ ਪੰਜਾਬ ਬਚਾਇਆ ਤੇ ਹੁਣ ਵੀ ਉਹ ਪੰਜਾਬ ਬਚਾਓ ਰੈਲੀ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਖੜਾ ਇਥੋਂ ਸ਼ੁਰੂ ਹੁੰਦੀ ਹੈ ਤੇ ਇੱਧਰ ਦੇ ਲੋਕ ਹੀ ਪਾਣੀ ਨੂੰ ਤਰਸ ਰਹੇ ਹਨ। ਉਨ੍ਹਾਂ ਬਿਕਰਮ ਸਿੰਘ ਮਜੀਠੀਆ ਤੇ ਹਰਸਿਮਰਤ ਕੌਰ ਬਾਦਲ ’ਤੇ ਤਨਜ਼ ਕੱਸੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਲੇ ਇਕੋ ਬੰਦਿਆਂ ਨੂੰ ਹਰ ਰੈਲੀ ’ਚ ਲੈ ਜਾਂਦੇ ਹਨ। ਉਨ੍ਹਾਂ ਹਰਿਆਣਾ ਨੂੰ ਦੋ ਟੂਕ ਜਵਾਬ ਦਿੰਦੇ ਹੋਏ ਕਿਹਾ ਕਿ ਪਿਛਲੀ ਵਾਰ ਤਾਂ ਮਨੁੱਖਤਾ ਦੇ ਨਾਤੇ ਪਾਣੀ ਦੇ ਦਿੱਤਾ ਸੀ ਪਰ ਐਤਕੀਂ ਤੁਹਾਨੂੰ ਕੋਈ ਵਾਧੂ ਪਾਣੀ ਨਹੀਂ ਮਿਲਣਾ। ਤੁਸੀਂ ਆਪਣੇ ਹਿੱਸੇ ਦਾ ਹੀ ਪਾਣੀ ਇਸਤੇਮਾਲ ਕਰੋ।
ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਰੇ ਕਾਂਗਰਸੀ ਤਾਂ ਭਾਜਪਾ ’ਚ ਚਲੇ ਗਏ, ਜਿਹੜੇ ਪਹਿਲਾਂ ਭਾਜਪਾ ਨੂੰ ਗਾਲਾਂ ਕੱਢਦੇ ਸੀ ਹੁਣ ਸਾਰੇ ਉਸੇ ਪਾਰਟੀ ਦੇ ਬਣ ਗਏ ਤੇ ਅਸੀਂ ਹਿਸਾਬ ਕਿਸ ਪਾਸੋਂ ਮੰਗੀਏ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੀਆਂ ਚੋਣਾਂ ’ਚ ਸਾਰਾ ਸੱਚ ਸਭ ਦੇ ਸਾਹਮਣੇ ਆ ਜਾਵੇਗਾ।
;
;
;
;
;
;
;
;