ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਏ ਸਾਰੇ ਵਿਕਾਸ ਕਾਰਜ- ਸੁਖਬੀਰ ਬਾਦਲ
ਪਠਾਨਕੋਟ 28 ਮਾਰਚ (ਸੰਧੂ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਠਾਨਕੋਟ ਵਲੋਂ ਪਠਾਨਕੋਟ ਦੇ ਪਿੰਡ ਲਮੀਨੀ ਸਥਿਤ ਅਵਤਾਰ ਸਿੰਘ ਕਲੇਰ ਦੇ ਘਰ ਵਿਖੇ ਜ਼ਿਲ੍ਹਾ ਆਬਜ਼ਰਵਰ ਗੁਰਬਚਨ ਸਿੰਘ ਬੱਬੇਹਾਲੀ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਕਨਵਰ ਮਿੰਟੂ ਅਤੇ ਅਵਤਾਰ ਸਿੰਘ ਕਲੇਰ ਦੀ ਅਗਵਾਈ ’ਚ ਇਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪਾਰਟੀ ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਪੂੱਜੇ। ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਸੂਬਾ ਹੋਂਦ ’ਚ ਆਇਆ ਹੈ, ਉਸ ਸਮੇਂ ਤੋਂ ਲੈ ਕੇ 60 ਸਾਲਾਂ ’ਚ ਸੂਬੇ ਅੰਦਰ 25 ਸਾਲ ਕਾਂਗਰਸ, 22 ਸਾਲ ਅਕਾਲੀ ਦਲ ਤੇ ਪੰਜ ਸਾਲ ਹੁਣ ਆਪ ਵਾਲਿਆਂ ਨੇ ਸਰਕਾਰ ਬਣਾਈ ਪਰ ਜੋ ਵਿਕਾਸ ਕਾਰਜ ਸਵਰਗਵਾਸੀ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ’ਚ 22 ਸਾਲਾਂ ’ਚ ਪੰਜਾਬ ’ਚ ਹੋਏ, ਉਹ ਪਹਿਲਾਂ ਕਦੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਬੇਸ਼ਕ ਸੂਬੇ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਹਨ ਪਰ ਲੱਗਦਾ ਇਸ ਤਰ੍ਹਾਂ ਹੈ ਕਿ ਕੇਜਰੀਵਾਲ ਪੰਜਾਬ ’ਤੇ ਰਾਜ ਕਰ ਰਿਹਾ ਹੈ, ਜਿਨ੍ਹਾਂ ਨੇ ਪਿਛਲੇ ਚਾਰ ਸਾਲ ’ਚ ਸਾਢੇ ਚਾਰ ਹਜ਼ਾਰ ਕਰੋੜ ਰੁਪਏ ਇਸ਼ਤਿਹਾਰਾਂ ’ਤੇ ਹੀ ਖਰਚ ਕੀਤੇ।
ਇਸ ਮੌਕੇ ਉਨ੍ਹਾਂ ਵਲੋਂ ਅਵਤਾਰ ਸਿੰਘ ਕਲੇਰ ਨੂੰ ਵੱਡੀ ਜ਼ਿੰਵਾਰੀ ਸੌਂਪਦੇ ਹੋਏ ਜ਼ਿਲ੍ਹਾ ਪਠਾਨਕੋਟ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਕਾਂਗਰਸ ਦੇ ਸਾਬਕਾ ਵਿਧਾਇਕ ਪਠਾਨਕੋਟ ਰਾਮ ਸਰੂਪ ਬਾਗੀ ਦੇ ਬੇਟੇ ਵਿਜੇ ਬਾਗੀ ਨੇ ਅਕਾਲੀ ਦਲ ਦਾ ਦਮਨ ਫੜਿਆ। ਇਸ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਆਗੂਆਂ ਜਿਨ੍ਹਾਂ ’ਚ ਸੋਮਰਾਜ ਸਾਬਕਾ ਸੰਮਤੀ ਮੈਂਬਰ ਸਾਬਕਾ ਸਰਪੰਚ ਬਸਰੂਪ, ਬਲਵੰਤ ਸਾਬਕਾ ਸਰਪੰਚ ਇਸਲਾਮਪੁਰ, ਮਨਜਿੰਦਰ ਕਲੇਰ ਸਰਪੰਚ ਲਮੀਨੀ, ਸੀਮਾ ਦੇਵੀ ਸਰਪੰਚ ਪੰਗੋਲੀ ਭਾਜਪਾ, ਸੁਨੀਲ ਜੋਸ਼ੀ ਪੰਚ ਬਰੂਕਲੀ, ਤਰਸੇਮ ਲਾਲ ਸੀਨੀਅਰ ਕਾਂਗਰਸੀ ਆਗੂ ਹਰਦਿਆਲ ਸਿੰਘ ਜਰਨਲ ਸਕੱਤਰ ਆਲ ਇੰਡੀਆ ਜੱਟ ਮਹਾਂ ਸਭਾ, ਅਜੇ ਮਹਾਜਨ ਯੁਵਾ ਮੋਰਚਾ ਭਾਜਪਾ ਪਠਾਨਕੋਟ ਆਗੂ, ਰਮਨ ਸ਼ਰਮਾ ਸਾਬਕਾ ਪੰਚ, ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਕਾਂਗਰਸ, ਸੁਭਾਸ਼ ਕੁਮਾਰ, ਮਨਮੋਹਨ ਸਿੰਘ ਕਾਹਲੋਂ ਮੀਡੀਆ ਇੰਚਾਰਜ ਆਲ ਇੰਡੀਆ ਜੱਟ ਮਹਾਸਭਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਤੇ ਪਾਰਟੀ ਵਰਕਰ ਹਾਜ਼ਰ ਸਨ।
;
;
;
;
;
;
;
;