ਨਦੀ ’ਚ ਡਿੱਗੀ ਬੱਸ, 23 ਲੋਕਾਂ ਦੀ ਮੌਤ
ਢਾਕਾ, 26 ਮਾਰਚ -ਬੰਗਲਾਦੇਸ਼ ਵਿਚ ਇਕ ਯਾਤਰੀ ਬੱਸ ਪਦਮਾ ਨਦੀ ਵਿਚ ਡਿੱਗ ਗਈ। ਇਸ ਹਾਦਸੇ ਵਿਚ ਹੁਣ ਤੱਕ 23 ਲੋਕਾਂ ਦੀ ਮੌਤ ਹੋ ਗਈ ਹੈ। ਗਿਆਰਾਂ ਯਾਤਰੀ ਤੈਰ ਕੇ ਸੁਰੱਖਿਅਤ ਬਾਹਰ ਨਿਕਲਣ ਵਿਚ ਕਾਮਯਾਬ ਰਹੇ। ਬੱਸ ਵਿਚ ਲਗਭਗ 40 ਲੋਕ ਸਵਾਰ ਸਨ। ਇਹ ਹਾਦਸਾ ਬੁੱਧਵਾਰ ਸ਼ਾਮ ਨੂੰ ਹੋਇਆ ਸੀ ਅਤੇ ਉਸ ਸਮੇਂ ਸਿਰਫ਼ ਦੋ ਮੌਤਾਂ ਦੀ ਰਿਪੋਰਟ ਸਾਹਮਣੇ ਆਈ ਸੀ।
ਇਹ ਹਾਦਸਾ ਰਾਜਬਾੜੀ ਜ਼ਿਲ੍ਹੇ ਦੇ ਦੌਲਾਦੀਆ ਟਰਮੀਨਲ 'ਤੇ ਵਾਪਰਿਆ। ਬੱਸ ਇਕ ਬੇੜੇ 'ਤੇ ਸਵਾਰ ਹੋ ਰਹੀ ਸੀ ਜਦੋਂ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬੱਸ ਨਦੀ ਵਿਚ ਡਿੱਗ ਗਈ। ਬੰਗਲਾਦੇਸ਼ ਵਿਚ ਕਿਸ਼ਤੀਆਂ ਦੀ ਵਰਤੋਂ ਦਰਿਆਵਾਂ ’ਚੋਂ ਬੱਸਾਂ ਅਤੇ ਵਾਹਨਾਂ ਨੂੰ ਪਾਰ ਕਰਵਾਉਣ ਲਈ ਕੀਤੀ ਜਾਂਦੀ ਹੈ। ਇਹ ਵੱਡੀਆਂ ਕਿਸ਼ਤੀਆਂ ਜਾਂ ਜਹਾਜ਼ਾਂ ਵਾਂਗ ਦਿਖਾਈ ਦਿੰਦੀਆਂ ਹਨ। ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਬਚਾਅ ਕਾਰਜ ਦੀ ਸਮੀਖਿਆ ਕੀਤੀ ਅਤੇ ਜਾਂਚ ਦੇ ਆਦੇਸ਼ ਦਿੱਤੇ।
;
;
;
;
;
;
;
;