JALANDHAR WEATHER

ਤਾਮਿਲਨਾਡੂ ਚੋਣਾਂ : ਏ.ਆਈ.ਏ.ਡੀ.ਐਮ.ਕੇ. 169 ਸੀਟਾਂ 'ਤੇ ਚੋਣ ਲੜੇਗੀ, ਐਨ.ਡੀ.ਏ. ਸਹਿਯੋਗੀਆਂ ਲਈ 65 ਸੀਟਾਂ ਦੀ ਸੂਚੀ ਜਾਰੀ

ਚੇਨਈ (ਤਾਮਿਲਨਾਡੂ), 25 ਮਾਰਚ (ਏਐਨਆਈ) : ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕਜ਼ਾਗਮ ਦੀ ਅਗਵਾਈ ਵਾਲੇ ਤਾਮਿਲਨਾਡੂ ਵਿਚ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨਡੀਏ) ਨੇ ਬੁੱਧਵਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਸੀਟ-ਸ਼ੇਅਰਿੰਗ ਵਿਵਸਥਾ ਦਾ ਐਲਾਨ ਕੀਤਾ, ਜਿਸ ਵਿੱਚ ਰਾਜ ਭਰ ਵਿੱਚ ਆਪਣੇ ਗੱਠਜੋੜ ਭਾਈਵਾਲਾਂ ਨੂੰ ਅਲਾਟ ਕੀਤੇ ਗਏ 65 ਹਲਕਿਆਂ ਦੀ ਸੂਚੀ ਜਾਰੀ ਕੀਤੀ ਗਈ। ਇਕ ਅਧਿਕਾਰਤ ਰਿਲੀਜ਼ ਦੇ ਅਨੁਸਾਰ, ਏ.ਆਈ.ਏ.ਡੀ.ਐਮ.ਕੇ. 234 ਸੀਟਾਂ ਵਿਚੋਂ 169 'ਤੇ ਚੋਣ ਲੜੇਗੀ, ਜਦੋਂ ਕਿ ਬਾਕੀ 65 ਇਸ ਦੇ ਸਹਿਯੋਗੀਆਂ ਨੂੰ ਅਲਾਟ ਕਰ ਦਿੱਤੀਆਂ ਗਈਆਂ ਹਨ।

ਰੀਲੀਜ਼ ਦੇ ਅਨੁਸਾਰ ਭਾਰਤੀ ਜਨਤਾ ਪਾਰਟੀ (ਬੀਜੇਪੀ) 27 ਹਲਕਿਆਂ 'ਤੇ ਚੋਣ ਲੜੇਗੀ, ਜਿਸ ਵਿਚ ਮਾਈਲਾਪੁਰ, ਥੱਲੀ, ਮੋਡਾਕੁਰੀਚੀ, ਉਧਗਮੰਡਲਮ, ਅਵਾਦੀ, ਤਿਰੂਵੰਨਮਲਾਈ, ਤੰਜਾਵੁਰ, ਕੋਇੰਬਟੂਰ ਉੱਤਰੀ, ਨਾਗਰਕੋਇਲ ਅਤੇ ਰਾਮਨਾਥਪੁਰਮ ਸ਼ਾਮਿਲ ਹਨ। ਪੱਤਲੀ ਮੱਕਲ ਕਾਚੀ ਨੂੰ 18 ਹਲਕੇ ਅਲਾਟ ਕੀਤੇ ਗਏ ਹਨ, ਜਿਵੇਂ ਕਿ ਸਲੇਮ ਵੈਸਟ, ਧਰਮਪੁਰੀ, ਵਿਕਰਵੰਡੀ, ਮੇਇਲਾਦੁਥੁਰਾਈ, ਸ਼ੋਲਿੰਗੂਰ, ਅੰਬਤੂਰ, ਪੇਰੰਬੂਰ ਅਤੇ ਸਲੇਮ ਉੱਤਰੀ। ਅੰਮਾ ਮੱਕਲ ਮੁਨੇਤਰ ਕੜਗਮ (ਏ.ਐੱਮ.ਐੱਮ.ਕੇ.) 11 ਹਲਕਿਆਂ 'ਚ ਚੋਣ ਲੜੇਗੀ, ਜਿਸ 'ਚ ਪੇਰੀਯਾਕੁਲਮ, ਮੰਨਾਰਗੁੜੀ, ਤਿਰੂਵੈਯਾਰੂ, ਕਰਾਈਕੁੜੀ, ਸੈਦਾਪੇਟ, ਪੂਨਮੱਲੀ ਅਤੇ ਨੰਗੁਨੇਰੀ ਸ਼ਾਮਿਲ ਹਨ। ਤਾਮਿਲ ਮਾਨੀਲਾ ਕਾਂਗਰਸ (ਟੀ.ਐੱਮ.ਸੀ.) ਨੂੰ 5 ਹਲਕੇ ਅਲਾਟ ਕੀਤੇ ਗਏ ਹਨ, ਅਰਥਾਤ ਓਟੰਚਤਰਮ, ਇਰੋਡ ਵੈਸਟ, ਰਾਨੀਪੇਟ, ਕੁੰਬਕੋਨਮ ਅਤੇ ਕਿਲਿਯੂਰ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ