JALANDHAR WEATHER

ਦਸਵੀਂ ਜਮਾਤ ਦੇ ਗਣਿਤ ਵਿਸ਼ੇ ਦੇ ਪੇਪਰ ’ਚ ਪੁੱਛੇ ਗਏ ਅਧੂਰੇ ਸਵਾਲ ਲਈ ਗ੍ਰੇਸ ਅੰਕ ਦੇਣ ਦੀ ਮੰਗ

ਸੰਗਰੂਰ, 24 ਮਾਰਚ ( ਧੀਰਜ ਪਸੌਰੀਆ ) -ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈਆਂ ਜਾ ਰਹੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਅੱਜ ਹੋਏ ਦਸਵੀਂ ਜਮਾਤ ਦੇ ਗਣਿਤ ਵਿਸ਼ੇ ਦੇ ਪੇਪਰ ’ਚ ਆਏ ਅਧੂਰੇ ਸਵਾਲ ਲਈ ਗੌਰਮਿੰਟ ਟੀਚਰਜ਼ ਯੂਨੀਅਨ ਨੇ ਵਿਦਿਆਰਥੀਆਂ ਨੂੰ ਗ੍ਰੇਸ ਅੰਕ ਦੇਣ ਦੀ ਮੰਗ ਕੀਤੀ ਹੈ।

ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ, ਸਤਵੰਤ ਸਿੰਘ ਆਲਮਪੁਰ, ਸਰਬਜੀਤ ਸਿੰਘ ਪੁੰਨਾਵਾਲ, ਕਰਨੈਲ ਸਿੰਘ ਮੂਨਕ ਅਤੇ ਹਰੀਸ਼ ਕੁਮਾਰ ਵਲੋਂ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਦਸਵੀਂ ਜਮਾਤ ਦੇ ਗਣਿਤ ਵਿਸ਼ੇ ਦੇ ਅੱਜ ਹੋਏ ਪੇਪਰ ਵਿਚ ਖੇਤਰਫਲ ਅਤੇ ਆਇਤਨ ਭਾਗ ’ਚੋਂ ਪੁੱਛੇ ਗਏ ਸਵਾਲ ਦੀ ਸਟੇਟਮੈਂਟ ਅਧੂਰੀ ਸੀ। ਅਧਿਆਪਕ ਆਗੂਆਂ ਨੇ ਕਿਹਾ ਕਿ ਇਸ ਅਧੂਰੇ ਪ੍ਰਸ਼ਨ ਨੇ ਪ੍ਰੀਖਿਆਰਥੀਆਂ ਨੂੰ ਬਹੁਤ ਦੁਬਿਧਾ ’ਚ ਪਾਇਆ ਅਤੇ ਵਿਦਿਆਰਥੀ ਦਾ ਕੀਮਤੀ ਸਮਾਂ ਵੀ ਖਰਾਬ ਹੋਇਆ ਹੈ। ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਅਤੇ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮੰਗ ਕੀਤੀ ਕਿ ਇਸ ਅਧੂਰੇ ਪ੍ਰਸ਼ਨ ਬਦਲੇ ਵਿਦਿਆਰਥੀਆਂ ਨੂੰ ਗ੍ਰੇਸ ਅੰਕ ਦਿੱਤੇ ਜਾਣ ਅਤੇ ਗਲਤ ਪੇਪਰ ਬਣਾਉਣ ਵਾਲੇ ਅਧਿਕਾਰੀਆਂ ’ਤੇ ਬਣਦੀ ਕਾਰਵਾਈ ਕੀਤੀ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ