ਪੱਛਮੀ ਏਸ਼ੀਆ ਸੰਕਟ : ਹਰ ਮੋਰਚੇ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਫੌਜ- ਰੱਖਿਆ ਮੰਤਰੀ
ਨਵੀਂ ਦਿੱਲੀ, 24 ਮਾਰਚ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਪੱਛਮੀ ਏਸ਼ੀਆ ਵਿਚ ਵਿਕਸਤ ਹੋ ਰਹੀ ਸਥਿਤੀ 'ਤੇ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਫੌਜਾਂ ਨੂੰ ਸੁਚੇਤ ਤੇ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ, ਕਿਉਂਕਿ ਈਰਾਨ ਨਾਲ ਅਮਰੀਕਾ-ਇਜ਼ਰਾਈਲ ਜੰਗ ਆਪਣੇ 25ਵੇਂ ਦਿਨ ਵਿਚ ਦਾਖਲ ਹੋ ਗਈ ਹੈ। ਹਾਲ ਹੀ ਵਿਚ ਹੋਈਆਂ ਵਿਸ਼ਵ ਸੁਰੱਖਿਆ ਘਟਨਾਵਾਂ ਦੇ ਮੱਦੇਨਜ਼ਰ ਇਕ ਮਹੱਤਵਪੂਰਨ ਚਰਚਾ ਲਈ ਅਤੇ ਭਾਰਤ ਦੀ ਰੱਖਿਆ ਤਿਆਰੀ ਦੀ ਸਮੀਖਿਆ ਕਰਨ ਲਈ ਉੱਚ ਰੱਖਿਆ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਦੇ ਤਿੰਨਾਂ ਵਿੰਗਾਂ ਨੂੰ ਪੱਛਮੀ ਏਸ਼ੀਆ ਸੰਕਟ ਨੂੰ ਦੇਖਦਿਆਂ ਹਰ ਮੋਰਚੇ ਲਈ ਤਿਆਰ ਰਹਿਣ ਦੇ ਹੁਕਮ ਦਿੱਤੇ ਹੈ।
ਨਵੀਂ ਦਿੱਲੀ ਵਿਚ ਹੋਈ ਉੱਚ-ਪੱਧਰੀ ਮੀਟਿੰਗ ਵਿਚ ਰੱਖਿਆ ਸਟਾਫ ਦੇ ਮੁਖੀ, ਸੇਵਾ ਮੁਖੀ, ਰੱਖਿਆ ਸਕੱਤਰ, ਸਕੱਤਰ (ਰੱਖਿਆ ਉਤਪਾਦਨ) ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਚੇਅਰਮੈਨ ਸਮੇਤ ਸੀਨੀਅਰ ਰੱਖਿਆ ਲੀਡਰਸ਼ਿਪ ਨੇ ਸ਼ਿਰਕਤ ਕੀਤੀ।
ਬ੍ਰੀਫਿੰਗ ਦੌਰਾਨ, ਰੱਖਿਆ ਮੰਤਰੀ ਨੂੰ ਮੌਜੂਦਾ ਗਲੋਬਲ ਅਤੇ ਖੇਤਰੀ ਸੁਰੱਖਿਆ ਦ੍ਰਿਸ਼ਟੀਕੋਣ ਤੋਂ ਜਾਣੂ ਕਰਵਾਇਆ ਗਿਆ, ਨਾਲ ਹੀ ਪੱਛਮੀ ਏਸ਼ੀਆਈ ਟਕਰਾਅ ਵਿਚ ਕਿਸੇ ਵੀ ਵਾਧੇ ਦੇ ਭਾਰਤ ਦੇ ਰਣਨੀਤਕ ਹਿੱਤਾਂ 'ਤੇ ਸੰਭਾਵੀ ਪ੍ਰਭਾਵ ਬਾਰੇ ਵੀ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਵਿਕਸਤ ਹੋ ਰਹੀਆਂ ਭੂ-ਰਾਜਨੀਤਿਕ ਸਥਿਤੀ ਤੋਂ ਪੈਦਾ ਹੋਣ ਵਾਲੀਆਂ ਉੱਭਰ ਰਹੀਆਂ ਚੁਣੌਤੀਆਂ ਅਤੇ ਮੌਕਿਆਂ 'ਤੇ ਵੀ ਚਰਚਾ ਕੀਤੀ।
;
;
;
;
;
;
;
;