ਕੈਨੇਡਾ 'ਚ ਜੀਰਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਜੀਰਾ, 21 ਮਾਰਚ (ਪ੍ਰਤਾਪ ਸਿੰਘ ਹੀਰਾ)- ਜ਼ੀਰਾ ਦੇ ਇਕ ਪਰਿਵਾਰ ’ਤੇ ਉਸ ਟਾਈਮ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਉਨ੍ਹਾਂ ਦੇ ਇਕ ਨੌਜਵਾਨ ਬੇਟੇ ਦੀ ਕੈਨੇਡਾ ਦੇ ਸਰੀ ਸ਼ਹਿਰ ’ਚ ਹਾਰਟ ਅਟੈਕ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੱਚਾ ਗਾਦੜੀਵਾਲਾ ਰੋਡ ਜੀਰਾ ਦੇ ਰਹਿਣ ਵਾਲੇ ਧਰਮ ਵੀਰ ਕੁਮਾਰ ਦੇ ਬੇਟੇ ਨਵਦੀਪ ਵਰਮਾ ਅਤੇ ਅਨਮੋਲ ਵਰਮਾ 4 ਸਾਲ ਪਹਿਲਾਂ ਕੈਨੇਡਾ ਪੜ੍ਹਾਈ ਕਰਨ ਲਈ ਗਏ ਸਨ। ਕੰਮ ਤੋਂ ਪਰਤ ਕੇ ਦੋਵੇਂ ਭਰਾ ਰੋਟੀ ਖਾ ਕੇ ਸੌਂ ਗਏ, ਸਵੇਰੇ ਜਦੋਂ ਉਸ ਦੇ ਵੱਡੇ ਭਰਾ ਨਵਦੀਪ ਵਰਮਾ ਨੇ ਆਪਣੇ ਛੋਟੇ ਭਰਾ ਅਨਮੋਲ ਵਰਮਾ ਨੂੰ ਕੰਮ ’ਤੇ ਜਾਣ ਲਈ ਉਠਾਇਆ ਤਾਂ ਉਸ ਦੀ ਸਾਈਲੈਂਟ ਹਾਰਟ ਅਟੈਕ ਨਾਲ ਮੌਤ ਹੋ ਚੁੱਕੀ ਸੀ।
ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਪੰਜਾਬ ’ਚ ਲਿਆਉਣ ਲਈ ਮਦਦ ਕੀਤੀ ਜਾਵੇ। ਇਸ ਦੁੱਖ ਭਰੀ ਘੜੀ ਵਿਚ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਅਵਤਾਰ ਸਿੰਘ ਜੀਰਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਬੀਰ ਸਿੰਘ ਜੀਰਾ ਨੇ ਪਰਿਵਾਰ ਨਾਲ ਡੂੰਘੇੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵਰਨਣਯੋਗ ਹੈ ਕਿ ਮ੍ਰਿਤਕ ਅਜੇ ਕੁਆਰਾ ਸੀ।
;
;
;
;
;
;
;
;