ਨਹੀਂ ਰਹੇ ਪੰਜਾਬੀ ਲੋਕ ਗਾਇਕ ਪਰਮਿੰਦਰ ਪੰਮੀ, ਕੁੱਝ ਦਿਨਾਂ ਤੋਂ ਚੱਲ ਰਹੇ ਸੀ ਬਿਮਾਰ
ਸ੍ਰੀ ਅਨੰਦਪੁਰ ਸਾਹਿਬ, 21 ਮਾਰਚ (ਜੇ ਐਸ ਨਿੱਕੂਵਾਲ)-ਨਾਮਵਰ ਪੰਜਾਬੀ ਲੋਕ ਗਾਇਕ ਅਤੇ ਵਿਸ਼ਵ ਪ੍ਰਸਿੱਧ ਗੀਤ ‘ਹੱਥਾਂ ’ਤੇ ਮਹਿੰਦੀ ਲਾ ਕੇ’ ਅਤੇ ਧਾਰਮਿਕ ਟੇਪ ‘ਸੰਗਤੋਂ ਦਿਓ ਵਧਾਈਆਂ ਜੀ’ ਨੂੰ ਗਾ ਕੇ ਮਕਬੂਲੀਅਤ ਹਾਸਲ ਕਰਨ ਵਾਲੇ ਗਾਇਕ ਪਰਮਿੰਦਰ ਪੰਮੀ (51) ਵਾਸੀ ਮਜਾਰਾ, ਸ੍ਰੀ ਅਨੰਦਪੁਰ ਸਾਹਿਬ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ।
ਦੱਸਣਯੋਗ ਹੈ ਕਿ ਕੁੱਝ ਮਹੀਨਿਆਂ ਤੋਂ ਉਨ੍ਹਾਂ ਦੀ ਸਿਹਤ ਨਾਸਾਜ ਚੱਲ ਰਹੀ ਸੀ। ਉਨ੍ਹਾਂ ਵਲੋਂ ਇਕ ਦਰਜਨ ਤੋਂ ਵੱਧ ਟੇਪਾਂ ਅਤੇ 250 ਦੇ ਕਰੀਬ ਗੀਤ ਰਿਕਾਰਡ ਕਰਵਾਏ ਗਏ ਸੀ, ਜਿਨ੍ਹਾਂ ’ਚ ‘ਗੋਲੀ’, ‘ਤੇਰੇ ਬਿਨ’, ‘ਪਹਿਲਾ ਪਹਿਲਾ ਪਿਆਰ’, ‘ਮੇਰੀ ਜਾਨ’, ‘ਮਿੱਤਰਾਂ ਨੇ ਪੀਣ ਲੱਗਿਆਂ’ ਤੋਂ ਇਲਾਵਾ ਧਾਰਮਿਕ ਗੀਤ ‘ਦਰ ਬੁੱਢਣ ਸ਼ਾਹ ਜੀ ਦਾ’, ‘ਬਾਬਾ ਨਾਨਕ ਸੱਚਖੰਡ’ ਆਦਿ ਦੇ ਨਾਮ ਪ੍ਰਮੁੱਖ ਹਨ। ਉਹ ਆਪਣੇ ਪਿੱਛੇ ਬਜ਼ੁਰਗ ਦਾਦਾ ਪ੍ਰੀਤਮ ਚੰਦ, ਪਿਤਾ ਕਿਸ਼ਨ ਚੰਦ, ਮਾਤਾ ਸਵਰਨ ਕੌਰ ਤੋਂ ਇਲਾਵਾ ਪਤਨੀ ਕਮਲਜੀਤ ਕੌਰ ਅਤੇ ਇਕ 16 ਸਾਲਾ ਸਪੁੱਤਰ ਅੰਸ਼ਵੀਰ ਸਿੰਘ ਅਤੇ ਇਕ 13 ਸਾਲਾ ਸਪੁੱਤਰੀ ਜ਼ਸਨਪ੍ਰੀਤ ਕੌਰ ਨੂੰ ਰੋਂਦਾ ਕੁਰਲਾਉਂਦਾ ਛੱਡ ਗਏ ਹਨ। ਉਹ ਭਾਰਤੀ ਫੌਜ ’ਚ ਤਾਇਨਾਤ ਬਲਵੀਰ ਸਿੰਘ, ਅਧਿਆਪਕ ਮਨਜੀਤ ਸੂਦ ਅਤੇ ਪਾਵਰਕਾਮ ’ਚ ਤਾਇਨਾਤ ਭਜਨ ਸਿੰਘ ਦੇ ਵੱਡੇ ਭਰਾਤਾ ਸਨ। ਪਰਿਵਾਰਕ ਮੈਂਬਰਾਂ ਮੁਤਾਬਿਕ ਮ੍ਰਿਤਕ ਪੰਮੀ ਦਾ ਦਾਹ ਸੰਸਕਾਰ 22 ਮਾਰਚ ਨੂੰ ਦੁਪਹਿਰ 12 ਵਜੇ ਸ੍ਰੀ ਅਨੰਦਪੁਰ ਸਾਹਿਬ ਦੀ ਪੁਰਾਤਨ ਚਰਨ ਗੰਗਾ ਸ਼ਮਸ਼ਾਨਘਾਟ ’ਤੇ ਕੀਤਾ ਜਾਵੇਗਾ।
;
;
;
;
;
;
;
;