JALANDHAR WEATHER

ਸੁਖਜਿੰਦਰ ਰੰਧਾਵਾ ਨੇ ਆਪ ਸਰਕਾਰ ਉਤੇ ਕੀਤੇ ਤਿੱਖੇ ਹਮਲੇ

ਜੈਂਤੀਪੁਰ, 21 ਮਾਰਚ (ਭੁਪਿੰਦਰ ਸਿੰਘ ਗਿੱਲ)- ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਨਤਮਸਤਕ ਹੋਣ ਤੋਂ ਉਪਰੰਤ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਵਲੋਂ ਆਮ ਆਦਮੀ ਪਾਰਟੀ ਦੇ ਮੰਤਰੀ ਉੱਪਰ ਤਿੱਖੇ ਵਾਰ ਕਰਦਿਆਂ ਕਿਹਾ ਕਿ  ਆਪ ਪੰਜਾਬ ਵਿਚ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ। ਆਮ ਆਦਮੀ ਪਾਰਟੀ ਜਿਸ ਦੇ ਮੰਤਰੀ ਆਏ ਦਿਨ ਵੱਡੇ ਵੱਡੇ ਘਟਾਲਿਆਂ ਵਿਚ ਫਸਦੇ ਨਜ਼ਰ ਆਏ ਹਨ। ਬੀਤੀ ਰਾਤ ਇਕ ਮੰਤਰੀ ਵਲੋਂ ਆਪਣੇ ਪਿਤਾ ਨੂੰ ਠੇਕੇ ਦਿਵਾਉਣ ਲਈ ਸੰਬੰਧਤ ਮਹਿਕਮੇ ਦੇ ਡੀ.ਐਮ. ਨੂੰ ਘਰੇ ਬੁਲਾ ਕੇ ਉਸ ਦੀ ਕੁੱਟਮਾਰ ਕਰਨਾ ਅਤੀ ਨਿੰਦਣਯੋਗ ਹੈ। ਇਸ ਮੌਕੇ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ, ਹਲਕਾ ਬਟਾਲਾ ਦੇ ਇੰਚਾਰਜ ਅਮਨਦੀਪ ਕੁਮਾਰ ਜੈਂਤੀਪੁਰੀਆਂ, ਕੌਂਸਲਰ ਨਵਦੀਪ ਸਿੰਘ ਸੋਨਾ ਮਜੀਠਾ, ਸਰਪੰਚ ਜਤਿੰਦਰਪਾਲ ਸਿੰਘ ਸੰਧੂ, ਸਾਬਕਾ ਸਰਪੰਚ ਨਵਦੀਪ ਸਿੰਘ ਨਵ ਕੋਟਲਾ ਆਦਿ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ