JALANDHAR WEATHER

ਅਮਰੀਕਾ ਈਰਾਨ ਨਾਲ ਨਹੀਂ ਕਰੇਗਾ ਜੰਗਬੰਦੀ- ਡੋਨਾਲਡ ਟਰੰਪ

ਵਾਸ਼ਿੰਗਟਨ, 21 ਮਾਰਚ- ਮੀਡੀਆ ਨਾਲ ਗੱਲ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਈਰਾਨ ਨਾਲ ਜੰਗਬੰਦੀ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਗੱਲਬਾਤ ਸੰਭਵ ਹੈ, ਪਰ ਲੜਾਈ ਨੂੰ ਰੋਕਣ ਦਾ ਕੋਈ ਇਰਾਦਾ ਨਹੀਂ ਹੈ। ਟਰੰਪ ਨੇ ਕਿਹਾ ਕਿ ਜਦੋਂ ਤੁਸੀਂ ਦੂਜੇ ਪਾਸੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਰਹੇ ਹੁੰਦੇ ਹੋ ਤਾਂ ਜੰਗਬੰਦੀ ਨਹੀਂ ਕੀਤੀ ਜਾਂਦੀ। ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਨੇ ਈਰਾਨ ਦੀ ਫੌਜੀ ਸ਼ਕਤੀ ਨੂੰ ਵੱਡੇ ਪੱਧਰ 'ਤੇ ਤਬਾਹ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਜਿੱਤ ਗਏ ਹਾਂ। ਅਸੀਂ ਉਨ੍ਹਾਂ ਦੀ ਜਲ ਸੈਨਾ, ਹਵਾਈ ਸੈਨਾ ਅਤੇ ਹਵਾਈ ਰੱਖਿਆ ਨੂੰ ਤਬਾਹ ਕਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਇਹ ਵੀ ਸਵੀਕਾਰ ਕੀਤਾ ਕਿ ਈਰਾਨ ਅਜੇ ਵੀ ਹੋਰਮੁਜ਼ ਜਲਡਮਰੂ ਵਿਚ ਰੁਕਾਵਟ ਪਾ ਰਿਹਾ ਹੈ। ਹੋਰਮੁਜ਼ ਜਲਡਮਰੂ ਬਾਰੇ ਟਰੰਪ ਨੇ ਕਿਹਾ ਕਿ ਇਸ ਨੂੰ ਖੋਲ੍ਹਣਾ ਮੁਸ਼ਕਿਲ ਨਹੀਂ ਹੈ, ਪਰ ਅੰਤਰਰਾਸ਼ਟਰੀ ਸਹਿਯੋਗ ਜ਼ਰੂਰੀ ਹੋਵੇਗਾ। ਉਨ੍ਹਾਂ ਨੇ ਨਾਟੋ ਦੇਸ਼ਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਅਜੇ ਤੱਕ ਮਦਦ ਲਈ ਅੱਗੇ ਨਹੀਂ ਆਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੁੱਧ ਵਿਚ ਈਰਾਨ ਦਾ ਸਮਰਥਨ ਨਾ ਕਰਨ ਲਈ ਨਾਟੋ ਸਹਿਯੋਗੀਆਂ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਟਰੰਪ ਨੇ ਕਿਹਾ ਕਿ ਨਾਟੋ ਦੇਸ਼ ਕਾਇਰ ਹਨ ਅਤੇ ਅਮਰੀਕਾ ਤੋਂ ਬਿਨਾਂ, ਗਠਜੋੜ ਸਿਰਫ਼ ਇਕ ਕਾਗਜ਼ੀ ਸ਼ੇਰ ਹੈ।

ਹੋਰਮੁਜ਼ ਜਲਡਮਰੂ ਦਾ ਹਵਾਲਾ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਇਸ ਨੂੰ ਖੁੱਲ੍ਹਾ ਰੱਖਣ ਲਈ ਫੌਜੀ ਸਹਾਇਤਾ ਪ੍ਰਦਾਨ ਕਰਨਾ ਆਸਾਨ ਹੈ, ਪਰ ਸਹਿਯੋਗੀ ਪਿੱਛੇ ਹਟ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਕ ਬਹੁਤ ਹੀ ਆਸਾਨ ਫੌਜੀ ਕਦਮ ਹੈ, ਬਹੁਤ ਘੱਟ ਜੋਖਮ ਦੇ ਨਾਲ, ਪਰ ਉਹ ਮਦਦ ਨਹੀਂ ਕਰਨਾ ਚਾਹੁੰਦੇ। ਉਹ ਡਰਪੋਕ ਹਨ ਅਤੇ ਅਸੀਂ ਇਸਨੂੰ ਯਾਦ ਰੱਖਾਂਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ