ਭਾਰਤ ਨੇ ਅਫਗਾਨਿਸਤਾਨ ਨੂੰ ਦਵਾਈਆਂ ਤੇ ਹੋਰ ਡਾਕਟਰੀ ਸਹਾਇਤਾ ਲਈ 2.5 ਟਨ ਦੀ ਖੇਪ ਭੇਜੀ
ਨਵੀਂ ਦਿੱਲੀ, 20 ਮਾਰਚ (ਪੀ.ਟੀ.ਆਈ.)-ਭਾਰਤ ਨੇ ਪਾਕਿਸਤਾਨ ਵਲੋਂ ਕੀਤੇ ਗਏ ਹਵਾਈ ਹਮਲੇ ’ਚ ਜ਼ਖਮੀ ਹੋਏ ਲੋਕਾਂ ਦੇ ਇਲਾਜ ਲਈ ਅਫਗਾਨਿਸਤਾਨ ਨੂੰ ਦਵਾਈਆਂ ਅਤੇ ਹੋਰ ਡਾਕਟਰੀ ਸਪਲਾਈ ਦੀ 2.5 ਟਨ ਦੀ ਖੇਪ ਭੇਜੀ ਹੈ। 16 ਮਾਰਚ ਨੂੰ ਕਾਬੁਲ 'ਤੇ ਪਾਕਿਸਤਾਨ ਵਲੋਂ ਕੀਤੇ ਗਏ ਹਵਾਈ ਹਮਲੇ ’ਚ ਲਗਭਗ 400 ਲੋਕ ਮਾਰੇ ਗਏ ਅਤੇ 250 ਤੋਂ ਵੱਧ ਜ਼ਖਮੀ ਹੋਏ ਹਨ। ਭਾਰਤ ਨੇ "ਸਪੱਸ਼ਟ ਤੌਰ 'ਤੇ" ਹਮਲੇ ਦੀ ਨਿੰਦਾ ਕੀਤੀ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸ਼ੁੱਕਰਵਾਰ ਨੂੰ ਕਿਹਾ, "16 ਮਾਰਚ ਨੂੰ ਹੋਏ ਘਿਨਾਉਣੇ ਹਮਲੇ ’ਚ ਜ਼ਖਮੀ ਹੋਏ ਲੋਕਾਂ ਦੇ ਡਾਕਟਰੀ ਇਲਾਜ ਅਤੇ ਜਲਦੀ ਠੀਕ ਹੋਣ ਲਈ, ਭਾਰਤ ਨੇ ਕਾਬੁਲ ਨੂੰ ਐਮਰਜੈਂਸੀ ਦਵਾਈਆਂ, ਮੈਡੀਕਲ ਡਿਸਪੋਜ਼ੇਬਲ, ਕਿੱਟਾਂ ਅਤੇ ਉਪਕਰਣਾਂ ਦੀ 2.5 ਟਨ ਦੀ ਖੇਪ ਭੇਜੀ ਹੈ। " ਉਸਨੇ ਸੋਸ਼ਲ ਮੀਡੀਆ 'ਤੇ ਕਿਹਾ, "ਭਾਰਤ ਅਫਗਾਨ ਲੋਕਾਂ ਨਾਲ ਏਕਤਾ ’ਚ ਖੜ੍ਹਾ ਹੈ ਅਤੇ ਇਸ ਮੁਸ਼ਕਲ ਘੜੀ ’ਚ ਹਰ ਸੰਭਵ ਮਨੁੱਖੀ ਸਹਾਇਤਾ ਪ੍ਰਦਾਨ ਕਰਦਾ ਰਹੇਗ। "
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫੌਜ ਪਿਛਲੇ ਕੁਝ ਹਫ਼ਤਿਆਂ ਤੋਂ ਅਫਗਾਨਿਸਤਾਨ ਦੇ ਅੰਦਰ ਹਵਾਈ ਹਮਲੇ ਕਰ ਰਹੀ ਹੈ, ਦੋਵਾਂ ਧਿਰਾਂ ਵਿਚਕਾਰ ਟਕਰਾਅ ਵਧ ਰਿਹਾ ਹੈ।
;
;
;
;
;
;
;