JALANDHAR WEATHER

ਪਨਬਸ ਤੇ ਛੋਟੇ ਹਾਥੀ ਦੀ ਭਿਆਨਕ ਟੱਕਰ, ਇਕ ਦੀ ਮੌਤ, 12 ਜ਼ਖਮੀ

ਮਾਹਿਲਪੁਰ (ਹੁਸ਼ਿਆਰਪੁਰ), 19 ਮਾਰਚ (ਰਜਿੰਦਰ ਸਿੰਘ)- ਅੱਜ ਬਾਅਦ ਦੁਪਹਿਰ ਕਰੀਬ 3.00 ਵਜੇ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਰੋਡ ’ਤੇ ਪਿੰਡ ਬੱਢੋਆਣ ਦੇ ਪੁਲ ਕੋਲ ਪਨਬੱਸ ਤੇ ਛੋਟੇ ਹਾਥੀ ਦੀ ਹੋਈ ਸਿੱਧੀ ਭਿਆਨਕ ਟੱਕਰ ’ਚ ਛੋਟੇ ਹਾਥੀ ਵਿਚ ਸਵਾਰ ਇਕ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ 12 ਵਿਅਕਤੀ ਜ਼ਖਮੀ ਹੋ ਗਏ। ਹਾਦਸਾ ਐਨਾ ਜ਼ਬਰਦਸਤ ਸੀ ਕਿ ਛੋਟੇ ਹਾਥੀ ਦੇ ਪਰਖੱਚੇ ਉੱਡ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਆਦਾ ਗਿਆ, ਜਿਥੇ ਐਸ.ਐਮ.ਓ. ਡਾ. ਜਸਵੰਤ ਸਿੰਘ ਥਿੰਦ ਦੀ ਸਮੁੱਚੀ ਡਾਕਟਰੀ ਟੀਮ ਵਲੋਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮ੍ਰਿਤਕ ਕਰਮਚੰਦ ਪੁੱਤਰ ਜੱਲੂ ਵਾਸੀ ਚੱਕ ਫਲੂ ਦੀ ਲਾਸ਼ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਮੋਰਚਰੀ ’ਚ ਰੱਖਿਆ ਗਿਆ ਹੈ।

ਜਾਣਕਾਰੀ ਅਨੁਸਾਰ ਛੋਟੇ ਹਾਥੀ ’ਚ ਇਕੋ ਪਰਿਵਾਰ ਨਾਲ ਸੰਬੰਧਤ 12 ਵਿਅਕਤੀ ਚੱਬੇਵਾਲ ਤੋਂ ਮਰਗ ਸਮਾਗਮ ਤੋਂ ਵਾਪਸ ਆਪਣੇ ਪਿੰਡ ਚੱਕ ਫਲੂ ਨੂੰ ਜਾ ਰਹੇ ਸਨ। ਦੂਜੇ ਪਾਸੇ ਹੁਸ਼ਿਆਰਪਰ ਡੀਪੂ ਨਾਲ ਸੰਬੰਧਤ ਪਨਬੱਸ ਦੀ ਬੱਸ, ਜਿਹੜੀ ਚੰਡੀਗੜ੍ਹ ਤੋਂ ਜੰਮੂ ਨੂੰ ਜਾ ਰਹੀ ਸੀ, ਜਿਸ ਨੂੰ ਗੁਰਮੀਤ ਸਿੰਘ ਪੁੱਤਰ ਸ਼ਿਵ ਸਿੰਘ ਵਾਸੀ ਗੁਰਦਾਸਪੁਰ ਚਲਾ ਰਿਹਾ ਸੀ ਦੀ ਆਪਸ ਵਿਚ ਟੱਕਰ ਹੋ ਗਈ। ਸਿਵਲ ਹਸਪਤਾਲ ਮਾਹਿਲਪੁਰ ਵਿਖੇ ਡਾ. ਰਾਜ ਕੁਮਾਰ ਮੈਂਬਰ ਪਾਰਲੀਮੈਂਟ ਤੇ ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵੀਲ ਨੇ ਜ਼ਖਮੀਆਂ ਦਾ ਹਾਲਚਾਲ ਪੁੱਛਿਆ ਤੇ ਹਰ ਮਦਦ ਤਾ ਭਰੋਸਾ ਦਵਾਇਆ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ