JALANDHAR WEATHER

‘ਆਪ’ ਵਿਧਾਇਕ ਦੇ ਦਫਤਰ ਬਾਹਰ ਮਹਿਲਾਵਾਂ ਦਾ ਪ੍ਰਦਰਸ਼ਨ

ਮਾਲੇਰਕੋਟਲਾ, 17 ਮਾਰਚ (ਮੁਹੰਮਦ ਹਨੀਫ਼ ਥਿੰਦ)- ਜ਼ਿਲ੍ਹਾ ਮਲੇਰਕੋਟਲਾ ਤੋਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮੈਡਮ ਨਿਸ਼ਾਤ ਅਖ਼ਤਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਮੁਹੰਮਦ ਜਮੀਲ-ਉਰ-ਰਹਿਮਾਨ ਦੇ ਦਫ਼ਤਰ ਦੇ ਬਾਹਰ ਇਕ ਸ਼ਾਂਤਮਈ ਧਰਨਾ/ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਇਸ ਮੌਕੇ ਵੱਡੀ ਗਿਣਤੀ ਵਿਚ ਮਹਿਲਾਵਾਂ ਨੇ ਪੰਜਾਬ ਸਰਕਾਰ ਮੁਰਦਾਬਾਦ ਅਤੇ ਵਿਧਾਇਕ ਮਲੇਰਕੋਟਲਾ ਖਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਏ। ਇਸ ਮੌਕੇ ਮੈਡਮ ਨਿਸ਼ਾਤ ਅਖ਼ਤਰ ਨੇ ਸੰਬੋਧਨ ਕਰਦਿਆਂ ਮਹਿਲਾਵਾਂ ਨੂੰ 1000-1500 ਰੁਪਏ ਪਾਉਣ ਵਾਲੀ ਸਕੀਮ ’ਤੇ ਤੰਜ ਕੱਸਦਿਆਂ ਕਿਹਾ ਕਿ ਸਰਕਾਰ ਪਹਿਲਾਂ ਮਹਿਲਾਵਾਂ ਦੇ ਬਕਾਇਆ ਰਾਸ਼ੀ 48 ਹਜ਼ਾਰ ਰੁਪਏ ਤਾਂ ਉਨ੍ਹਾਂ ਦੇ ਖਾਤਿਆਂ ਪਾ ਦੇਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ