ਭਾਰਤ-ਅਮਰੀਕਾ ਗੁਪਤ ਸਮਝੌਤੇ ਦਾ ਸਭ ਤੋਂ ਮਾੜਾ ਅਸਰ ਪੰਜਾਬ 'ਤੇ ਪਵੇਗਾ- ਮੁੱਖ ਮੰਤਰੀ
ਚੰਡੀਗੜ੍ਹ, 10 ਮਾਰਚ (ਏਐਨਆਈ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਭਾਰਤ-ਅਮਰੀਕਾ ਦੇ ਗੁਪਤ ਸਮਝੌਤੇ ਦਾ ਸਭ ਤੋਂ ਮਾੜਾ ਅਸਰ ਪੰਜਾਬ 'ਤੇ ਪਵੇਗਾ। ਉਨ੍ਹਾਂ ਕਿਹਾ ਕਿ ਉੱਥੋਂ ਆਉਣ ਵਾਲਾ ਸੋਇਆਮੀਲ ਪਸ਼ੂਆਂ ਦੇ ਚਾਰੇ ਵਜੋਂ ਵਰਤਿਆ ਜਾਵੇਗਾ, ਅਸੀਂ ਇਸਦਾ ਮੁਕਾਬਲਾ ਕਿਵੇਂ ਕਰ ਸਕਾਂਗੇ? ਉਨ੍ਹਾਂ ਦੀ ਔਸਤ ਖੇਤੀਬਾੜੀ ਜ਼ਮੀਨ 500 ਏਕੜ ਹੈ, ਸਾਡੀ 2.5 ਏਕੜ ਹੈ, ਅਸੀਂ ਉਨ੍ਹਾਂ ਦੀ ਪੈਦਾਵਾਰ ਦਾ ਮੁਕਾਬਲਾ ਕਿਵੇਂ ਕਰ ਸਕਾਂਗੇ? ਅਸੀਂ ਫਸਲੀ ਵਿਭਿੰਨਤਾ ਵੱਲ ਕਿਵੇਂ ਜਾਵਾਂਗੇ, ਸਾਡੀ ਮੱਕੀ ਅਤੇ ਕਪਾਹ ਸਭ ਤੋਂ ਵੱਧ ਪ੍ਰਭਾਵਿਤ ਹੋਵੇਗੀ। ਇਹ ਬਹੁਤ ਗਲਤ ਹੈ। ਅਸੀਂ ਪੰਜਾਬ ਵਿਧਾਨ ਸਭਾ ਵਿਚ ਇਸਦੀ ਨਿੰਦਾ ਦਾ ਮਤਾ ਪਾਸ ਕੀਤਾ ਹੈ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।"
;
;
;
;
;
;