ਯੂ-ਟਿਊਬਰ ਦੀ ਕੁੱਟਮਾਰ ਦੀ ਏ.ਕੇ.ਐਫ. ਇੰਟਰਨੈਸ਼ਨਲ ਐਸੋਸ਼ੀਏਸ਼ਨ ਨੇ ਲਈ ਜ਼ਿੰਮੇਵਾਰੀ
ਖਮਾਣੋਂ (ਫ਼ਤਹਿਗੜ੍ਹ ਸਾਹਿਬ), 21 ਫਰਵਰੀ (ਮਨਮੋਹਣ ਸਿੰਘ ਕਲੇਰ) - ਸਬ ਡਿਵੀਜ਼ਨ ਖਮਾਣੋਂ ਦੇ ਪਿੰਡ ਹਵਾਰਾਂ ਕਲਾਂ ਵਿਖੇ ਪੰਥਕ ਜਥੇਬੰਦੀ ਕੌਮੀ ਇਨਸਾਫ਼ ਮੋਰਚਾ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਰੱਖੇ ਵੱਡੇ ਇਕੱਠ ਦੌਰਾਨ ਉਸ ਸਮੇਂ ਸਥਿਤੀ ਤਨਾਅਪੂਰਨ ਹੋ ਗਈ ਜਦੋਂ ਇਕ ਯੂ-ਟਿਊਬਰ ਦੀ ਕੁਝ ਸਿੰਘਾਂ ਨਾਲ ਹੋਈ ਤਲਖੀ ਦੌਰਾਨ ਉਸ ਦੀ ਸਿੰਘਾਂ ਵੱਲੋਂ ਖਿੱਚ ਧੂਹ ਕੀਤੀ ਗਈ। ਸੋਸ਼ਲ ਮੀਡੀਆਂ ਰਾਹੀਂ ਮਿਲੇ ਇਕ ਪੱਤਰ ’ਚ ਜਥੇਬੰਦੀ ਏ.ਕੇ.ਐਫ ਇੰਟਰਨੈਸ਼ਨਲ ਐਸੋਸ਼ੀਏਸ਼ਨ ਵਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ। ਪੱਤਰ ’ਚ ਜਥੇਬੰਦੀ ਵਲੋਂ ਲਿਖਿਆ ਗਿਆ ਕਿ ਉਕਤ ਯੂ-ਟਿਊਬਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਸੰਸਦ ਮੈਂਬਰ ਭਾਈ ਅਮ੍ਰਿਤਪਾਲ ਸਿੰਘ ਬਾਰੇ ਸਵਾਲ ਕਰਦਾ ਸੀ । ਪੱਤਰ ’ਚ ਅੱਗੇ ਲਿਖਿਆ ਕਿ ਡਿਬਰੂਗੜ੍ਹ ਜੇਲ੍ਹ ਤੋਂ ਸਾਡੇ ਤੱਕ ਹੁਕਮ ਲਾਇਆ ਗਿਆ ਸੀ ਕਿ ਉਕਤ ਵਿਅਕਤੀ ਦਾ ਕੋਈ ਹੱਲ ਕੀਤਾ ਜਾਵੇ, ਜਿਸ ਦੇ ਸਿੱਟੇ ਵਜੋ਼ ਅੱਜ ਕਾਰਵਾਈ ਅਮਲ ’ਚ ਲਿਆਂਦੀ ਗਈ। ਇਥੇ ਦੱਸਣਯੋਗ ਹੈ ਕਿ ਉਕਤ ਯੂ-ਟਿਊਬਰ ਦੀ ਖਿੱਚ ਧੂਹ ਦੀ ਇਕ ਵੀਡੀਓ ਸ਼ੋਸ਼ਲ ਮੀਡੀਆਂ ’ਤੇ ਵਾਇਰਲ ਹੋਈ ਹੈ।
;
;
;
;
;
;
;
;
;