ਆਪ ਦੇ ਪ੍ਰਵੀਨ ਕੁਮਾਰ ਪੀਨਾ ਬਣੇ ਮੋਗਾ ਦੇ ਨਵੇਂ ਮੇਅਰ
ਮੋਗਾ, 19 ਜਨਵਰੀ- ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਨੂੰ 5 ਦਿਨ ਪਹਿਲਾਂ ਪਾਰਟੀ ’ਚੋਂ ਬਰਖਾਸਤ ਕੀਤਾ ਗਿਆ ਸੀ ਅਤੇ ਨਗਰ ਨਿਗਮ ਮੇਅਰ ਦੇ ਅਹੁਦੇ ਤੋਂ ਅਸਤੀਫਾ ਲਿਆ ਗਿਆ ਸੀ, ਜਿਸ ਤੋਂ ਬਾਅਦ ਕਾਰਜਕਾਰੀ ਮੇਅਰ ਦੇ ਤੌਰ ’ਤੇ ਪ੍ਰਵੀਨ ਕੁਮਾਰ ਪੀਨਾ ਨੂੰ ਮੇਅਰ ਦੀ ਕੁਰਸੀ ਉਤੇ ਬਿਠਾਇਆ ਗਿਆ। ਵਿਰੋਧੀ ਪਾਰਟੀਆਂ ਵਲੋਂ ਹਾਈਕੋਰਟ ’ਚ ਰਿਟ ਪਾਈ ਗਈ ਅਤੇ ਦੁਬਾਰਾ ਮੇਹਰ ਦੀਆਂ ਚੋਣਾਂ ਲਈ ਕਿਹਾ ਗਿਆ। ਹਾਈਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਅੱਜ ਮੇਅਰ ਦੀ ਚੋਣ ਹੋਈ, ਜਿਸ ਵਿਚ 31 ਵੋਟਾਂ ਦੇ ਨਾਲ ਪ੍ਰਵੀਨ ਕੁਮਾਰ ਪੀਨਾ ਨਵੇਂ ਮੇਅਰ ਬਣ ਗਏ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨਵ ਨਿਯੁਕਤ ਮੇਅਰ ਪ੍ਰਵੀਨ ਕੁਮਾਰ ਪੀਨਾ ਨੇ ਕਿਹਾ ਕਿ ਸਾਰੇ ਹੀ ਕੌਂਸਲਰਾਂ ਦਾ ਅਤੇ ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੇ ਉਤੇ ਭਰੋਸਾ ਜਤਾਇਆ ਤੇ ਮੈਨੂੰ ਮੇਅਰ ਬਣਾਇਆ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਕੰਮ ਪਹਿਲਾਂ ਵੀ ਸਾਰੇ ਹੋ ਰਹੇ ਹਨ ਅਤੇ ਅੱਗੇ ਵੀ ਸਾਰੇ ਕੀਤੇ ਜਾਣਗੇ ਕਿਸੇ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਵੇਗਾ।
;
;
;
;
;
;
;
;