ਅਰਸ਼ਦੀਪ ਸਿੰਘ ਕਲੇਰ ਵਲੋਂ ਪ੍ਰੈਸ ਕਾਨਫ਼ਰੰਸ
ਮੁਹਾਲੀ, 19 ਜਨਵਰੀ (ਦਵਿੰਦਰ) - ਅਰਸ਼ਦੀਪ ਸਿੰਘ ਕਲੇਰ ਨੇ ਵਲੋਂ ਅੱਜ ਇਕ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੱਸਣ ਕਿ ਪਿਛਲੇ ਚਾਰ ਸਾਲਾਂ 'ਚ ਆਪ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਕੀ ਦਿੱਤਾ। ਉਨ੍ਹਾਂ ਕਿਹਾ ਕਿ ਆਪ ਪਾਰਟੀ ਆਤਿਸ਼ੀ ਮਾਮਲੇ 'ਚ ਆਪਣਾ ਪੱਖ ਸਪੱਸ਼ਟ ਕਰੇ।
ਉਨ੍ਹਾਂ ਕਿਹਾ ਕਿ ਜੱਗੂ ਭਗਵਾਨਪੁਰੀਆਂ ਬਾਰੇ ਮੁਹਾਲੀ ਦੀ ਅਦਾਲਤ ਵਿਚ ਸਰਕਾਰ ਨੇ ਕਿਹਾ ਕਿ ਸਾਡੇ ਕੋਲ ਜੱਗੂ ਖ਼ਿਲਾਫ਼ ਕੋਈ ਸਬੂਤ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਆਪ ਪਾਰਟੀ ਦੇ ਆਪਣੇ ਲੋਕ ਪਾਰਟੀ ਛੱਡ ਕੇ ਜਾ ਰਹੇ ਹਨ ਤੇ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਤਰਸਯੋਗ ਬਣੀ ਹੋਈ ਹੈ। ਪੰਜਾਬ ਸਰਕਾਰ ਅਦਾਲਤਾਂ ਵਿਚ ਗੈਂਗਸਟਰਾਂ ਨੂੰ ਕਲੀਨ ਚਿੱਟ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਵਾਲਿਆਂ ਦੇ ਤਾਂ ਆਪਣੇ ਵਿਧਾਇਕ ਨੂੰ ਵੀ ਬੇਅਦਬੀ ਕੇਸ ਵਿਚ ਸਜ਼ਾ ਹੋਈ ਹੈ ਤੇ ਬੇਅਦਬੀ ਦੀ ਗੰਦੀ ਰਾਜਨੀਤੀ ਆਪ ਪਾਰਟੀ ਹੀ ਪੰਜਾਬ ਵਿਚ ਲੈ ਕੇ ਆਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਪੱਸ਼ਟ ਕਰਨ ਕਿ ਉਹ ਕਿਸ ਦੇ ਇਸ਼ਾਰੇ 'ਤੇ ਚੱਲਦੇ ਹਨ ਤੇ ਪੰਜਾਬ ਵਿਚ ਹਰ ਬਦਲੀ ਦਿੱਲੀ ਵਾਲਿਆਂ ਨੂੰ ਪੁੱਛ ਕੇ ਹੁੰਦੀ ਹੈ।
;
;
;
;
;
;
;
;