JALANDHAR WEATHER

ਸ੍ਰੀ ਚਮਕੌਰ ਸਾਹਿਬ ਦੇ ਵਿਅਕਤੀ ਦੀ ਨਿਊਜ਼ੀਲੈਂਡ ਵਿਚ ਹਾਦਸੇ ਦੌਰਾਨ ਮੌਤ

ਸ੍ਰੀ ਚਮਕੌਰ ਸਾਹਿਬ,16 ਜਨਵਰੀ (ਜਗਮੋਹਣ ਸਿੰਘ ਨਾਰੰਗ)- ਸ੍ਰੀ ਚਮਕੌਰ ਸਾਹਿਬ ਦੇ ਸੰਦੀਪ ਸਿੰਘ ਜੱਸੜਾਂ ਦੀ ਨਿਊਜ਼ੀਲੈਂਡ ਵਿਖੇ ਇਕ ਹਾਦਸੇ ਦੌਰਾਨ ਮੌਤ ਹੋ ਗਈ। ਉਹ ਕਰੀਬ 45 ਸਾਲਾਂ ਦੇ ਸਨ। ਸੰਦੀਪ ਸਿੰਘ ਕਿਸਾਨ ਆਗੂ ਗੁਰਨਾਮ ਸਿੰਘ ਜੱਸੜਾਂ ਦੇ ਸਪੁੱਤਰ ਸਨ। ਉਨ੍ਹਾਂ ਚਮਕੌਰ ਸਾਹਿਬ ਰਹਿੰਦਿਆਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਅਨੇਕਾਂ ਕੱਬਡੀ ਕੱਪ ਕਰਵਾਏ ਤੇ ਇਥੇ ਰਹਿੰਦੀਆਂ ਉਹ ਖੇਡ ਪ੍ਰਮੋਟਰ ਵਜੋਂ ਵੀ ਜਾਣੇ ਜਾਂਦੇ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਲਿਆਉਣ ਲਈ ਚਾਰਜੋਈਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ