ਭਾਰਤ ਬਨਾਮ ਨਿਊਜ਼ੀਲੈਂਡ: ਅੱਜ ਖੇਡਿਆ ਜਾਵੇਗਾ ਤਿੰਨ ਇਕ ਰੋਜ਼ਾ ਮੈਚਾਂ ਦੀ ਲੜੀ ਦਾ ਦੂਜਾ ਮੈਚ
ਅਹਿਮਦਾਬਾਦ, 14 ਜਨਵਰੀ- ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਦਾ ਦੂਜਾ ਮੈਚ ਅੱਜ ਰਾਜਕੋਟ ਦੇ ਨਿਰੰਜਨ ਸ਼ਾਹ ਸਟੇਡੀਅਮ ਵਿਚ ਖੇਡਿਆ ਜਾਵੇਗਾ। ਟਾਸ ਦੁਪਹਿਰ 1:00 ਵਜੇ ਹੋਵੇਗਾ ਅਤੇ ਮੈਚ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ।
ਪਹਿਲੇ ਇਕ ਰੋਜ਼ਾ ਵਿਚ ਆਪਣੀ ਜਿੱਤ ਨਾਲ ਭਾਰਤੀ ਟੀਮ ਲੜੀ ਵਿਚ 1-0 ਨਾਲ ਅੱਗੇ ਹੈ। ਜੇਕਰ ਭਾਰਤ ਅੱਜ ਦੂਜਾ ਮੈਚ ਜਿੱਤਦਾ ਹੈ, ਤਾਂ ਉਹ ਲੜੀ ਵੀ ਜਿੱਤ ਲਵੇਗਾ। ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਹੁਣ ਤੱਕ ਭਾਰਤੀ ਧਰਤੀ 'ਤੇ ਸੱਤ ਇਕ ਰੋਜ਼ਾ ਲੜੀ ਖੇਡੀ ਜਾ ਚੁੱਕੀ ਹੈ, ਜਿਸ ਵਿਚ ਭਾਰਤੀ ਟੀਮ ਨੇ ਸਾਰੀਆਂ ਸੱਤ ਜਿੱਤੀਆਂ ਹਨ।
;
;
;
;
;
;
;
;