ਵਿਦਿਆਰਥਣ ਦੀ ਮੌਤ ਮਾਮਲਾ : ਦਲਿਤ ਅਧਿਕਾਰ ਸੰਗਠਨਾਂ ਵਲੋਂ ਪੰਜਾਬ ਸਰਹੱਦ ਨੂੰ ਜਾਮ ਕਰਨ ਦੀ ਚੇਤਾਵਨੀ
ਸ਼ਿਮਲਾ, 8 ਜਨਵਰੀ (ਪੀ.ਟੀ.ਆਈ.)-ਦਲਿਤ ਅਧਿਕਾਰ ਸੰਗਠਨਾਂ ਨੇ ਵੀਰਵਾਰ ਨੂੰ ਧਰਮਸ਼ਾਲਾ ਵਿਚ ਕਾਂਗੜਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ, ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਰੈਗਿੰਗ ਤੋਂ ਬਾਅਦ ਕਥਿਤ ਤੌਰ 'ਤੇ ਡਿਪਰੈਸ਼ਨ 'ਚ ਚਲੀ ਗਈ ਇਕ ਵਿਦਿਆਰਥਣ ਦੀ ਮੌਤ ਦੇ ਮਾਮਲੇ 'ਚ 15 ਦਿਨਾਂ ਦੇ ਅੰਦਰ "ਇਨਸਾਫ਼" ਨਾ ਮਿਲਿਆ ਤਾਂ ਵੱਡਾ ਅੰਦੋਲਨ ਕੀਤਾ ਜਾਵੇਗਾ। ਮਹਾਰਿਸ਼ੀ ਵਾਲਮੀਕਿ ਗੁਰੂ ਰਵਿਦਾਸ ਮਹਾਸਭਾ ਨੇ ਪੰਜਾਬ ਸਰਹੱਦ ਨੂੰ ਜਾਮ ਕਰਨ ਦੀ ਚੇਤਾਵਨੀ ਦਿੱਤੀ।
ਸੰਗਠਨ ਦੇ ਮੈਂਬਰ ਅਮਿਤ ਵਾਲਮੀਕਿ ਨੇ ਕਿਹਾ,"ਵਿਦਿਆਰਥੀ ਦੀ ਮੌਤ ਤੋਂ ਬਾਅਦ ਕਾਫ਼ੀ ਸਮਾਂ ਬੀਤ ਗਿਆ ਹੈ ਅਤੇ ਜੇਕਰ ਸਰਕਾਰ ਚਾਹੁੰਦੀ ਤਾਂ ਇਕ ਦਿਨ ਵਿਚ ਇਨਸਾਫ਼ ਦੇ ਸਕਦੀ ਸੀ। ਇਹ ਸਪੱਸ਼ਟ ਨਹੀਂ ਹੈ ਕਿ ਪ੍ਰਸ਼ਾਸਨ ਕਿਸ ਦਬਾਅ ਹੇਠ ਹੈ।" ਉਨ੍ਹਾਂ ਕਿਹਾ ਕਿ ਅਸੀਂ ਅੱਜ ਵਿਦਿਆਰਥੀ ਦੇ ਮਾਪਿਆਂ ਨਾਲ ਗੱਲ ਕੀਤੀ। ਜੇਕਰ ਪੰਦਰਾਂ ਦਿਨਾਂ ਦੇ ਅੰਦਰ ਵਿਦਿਆਰਥਣ ਦੀ ਮੌਤ ਦੇ ਮਾਮਲੇ ਵਿਚ ਇਨਸਾਫ਼ ਨਾ ਮਿਲਿਆ ਤਾਂ ਮਹਾਂਸਭਾ ਪੰਜਾਬ ਸਰਹੱਦ ਨੂੰ ਜਾਮ ਕਰ ਦੇਵੇਗੀ।
ਬਾਬਾ ਦੀਪ ਸਿੰਘ ਕਾਲੀਪੁਲ ਸੇਵਾ ਸੰਗਠਨ-ਊਨਾ ਦੇ ਬਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਆਪਣੀ ਮੰਗ ਦੇ ਨਾਲ ਇਕ ਪੱਤਰ ਸੌਂਪਿਆ ਹੈ। ਉਨ੍ਹਾਂ ਕਿਹਾ ਕਿ "ਜੋ ਅੱਜ ਇੱਕ ਵਿਦਿਆਰਥੀ ਨਾਲ ਹੋਇਆ ਹੈ, ਉਹ ਕੱਲ੍ਹ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ। ਜੇਕਰ ਦਬਾਅ ਹੇਠ ਸਮਝੌਤਾ ਕੀਤਾ ਜਾਂਦਾ ਹੈ, ਤਾਂ ਇਹ ਹੁੰਦਾ ਰਹੇਗਾ, ਅਤੇ ਅਪਰਾਧ ਨਹੀਂ ਰੁਕਣਗੇ।"
ਜ਼ਿਕਰਯੋਗ ਹੈ ਕਿ ਸਰਕਾਰੀ ਕਾਲਜ,ਧਰਮਸ਼ਾਲਾ ਦੇ ਇਕ ਦਲਿਤ ਵਿਦਿਆਰਥੀ ਦੀ 26 ਦਸੰਬਰ ਨੂੰ ਲੁਧਿਆਣਾ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ ਸੀ,ਜਿਸ ਕਾਰਨ 1 ਜਨਵਰੀ ਨੂੰ ਇਕ ਪ੍ਰੋਫੈਸਰ ਅਤੇ ਤਿੰਨ ਵਿਦਿਆਰਥਣਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ। ਵਿਦਿਆਰਥੀ ਦੇ ਪਿਤਾ ਨੇ ਦੋਸ਼ ਲਗਾਇਆ ਕਿ ਉਸਦੀ ਧੀ ਨੂੰ 18 ਸਤੰਬਰ, 2025 ਨੂੰ ਤਿੰਨ ਸੀਨੀਅਰਾਂ ਨੇ ਕੁੱਟਿਆ ਸੀ, ਜਦੋਂ ਕਿ ਕਾਲਜ ਪ੍ਰੋਫੈਸਰ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਉਸਦੀ ਧੀ ਗੰਭੀਰ ਮਾਨਸਿਕ ਤਣਾਅ ਵਿੱਚ ਚਲੀ ਗਈ, ਜਿਸ ਕਾਰਨ ਉਸਦੀ ਸਿਹਤ ਵਿਚ ਤੇਜ਼ੀ ਨਾਲ ਵਿਗੜ ਗਈ ਅਤੇ ਅੰਤ ਵਿੱਚ ਉਸਦੀ ਮੌਤ ਹੋ ਗਈ। ਭੂਗੋਲ ਦੇ ਸਹਾਇਕ ਪ੍ਰੋਫੈਸਰ ਅਸ਼ੋਕ ਸ਼ਰਮਾ, ਨੂੰ ਪੁਲਿਸ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਦਰਜ ਕੀਤਾ ਸੀ ਅਤੇ ਯੂਨੀਵਰਸਿਟੀ ਦੁਆਰਾ ਮੁਅੱਤਲ ਕਰ ਦਿੱਤਾ ਗਿਆ ਸੀ।
;
;
;
;
;
;
;