ਮੈਂ ਜਲਦੀ ਕਿਤੇ ਕੁਝ ਕਹਿੰਦੀ ਨੀਂ, ਪਰ ਜਦੋਂ ਕੋਈ ਤੰਗ ਕਰਦਾ ਹੈ ਤਾਂ ਬਖਸ਼ਦੀ ਨਹੀਂ- ਮਮਤਾ ਬੈਨਰਜੀ
ਕੋਲਕਾਤਾ, 9 ਜਨਵਰੀ (ਏਐਨਆਈ)- ਪੱਛਮੀ ਬੰਗਾਲ ਵਿਚ ਸਪੈਸ਼ਲ ਤੀਬਰ ਸੋਧ (ਐਸਆਈਆਰ) ਮਾਮਲੇ ਉਤੇ ਬੰਗਾਲ ਦੀ ਮੁੱਖ ਮੰਤਰੀ ਨੇ ਕੇਂਦਰ ਨੂੰ ਸਖਤ ਤਾੜਨਾ ਕੀਤੀ ਹੈ।
ਮੰਤਰੀ ਮਮਤਾ ਬੈਨਰਜੀ ਨੇ ਕਿਹਾ, "ਮੈਂ ਕਦੇ ਪ੍ਰਤੀਕਿਰਿਆ ਨਹੀਂ ਦਿੰਦੀ, ਪਰ ਜੇ ਕੋਈ ਮੈਨੂੰ ਦੁੱਖ ਪਹੁੰਚਾਉਂਦਾ ਹੈ ਤਾਂ ਮੈਂ ਉਨ੍ਹਾਂ ਨੂੰ ਬਖਸ਼ਦੀ ਨਹੀਂ। ਐਸ ਆਈ ਆਰ ਦੇ ਨਾਮ 'ਤੇ ਉਹ ਸਥਾਨਕ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਉਹ ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਪਰੇਸ਼ਾਨ ਕਰਦੇ ਹਨ।"
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ "ਜੇ ਤੁਸੀਂ ਬੰਗਾਲੀ ਬੋਲਦੇ ਹੋ ਤਾਂ ਉਹ ਤੁਹਾਨੂੰ ਬੰਗਲਾਦੇਸ਼ੀ ਐਲਾਨਦੇ ਹਨ। ਉਹ ਕਹਿੰਦੇ ਹਨ ਕਿ ਰੋਹਿੰਗਿਆ ਬੰਗਾਲ ਵਿਚ ਮੌਜੂਦ ਹਨ ਪਰ ਰੋਹਿੰਗਿਆ ਕਿੱਥੇ ਹਨ? ਜੇਕਰ ਅਸਾਮ ਵਿਚ ਕੋਈ ਰੋਹਿੰਗਿਆ ਨਹੀਂ ਹੈ ਤਾਂ ਉੱਥੇ ਐਸ ਆਈ ਆਰ ਕਿਉਂ ਨਹੀਂ ਸ਼ੁਰੂ ਕੀਤਾ ਗਿਆ? ਇਹ ਸਭ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਬੰਗਾਲ ਵਿਚ ਸੱਤਾ ਵਿਚ ਆਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਵੇਂ ਉਨ੍ਹਾਂ ਨੇ ਮਹਾਰਾਸ਼ਟਰ ਅਤੇ ਹਰਿਆਣਾ ਵਿਚ ਕੀਤਾ ਸੀ। ਪਰ ਇਹ ਸੰਭਵ ਨਹੀਂ ਹੈ।"
;
;
;
;
;
;
;