ਜਲ ਜੀਵਨ ਮਿਸ਼ਨ ਸਮੇਤ ਹਰ ਯੋਜਨਾ ਵਿਚ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਹੋ ਰਹੀ ਹੈ - ਖੜਗੇ
ਨਵੀਂ ਦਿੱਲੀ, 2 ਜਨਵਰੀ - ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਦੂਸ਼ਿਤ ਪਾਣੀ ਪੀਣ ਕਾਰਨ ਹੋਈਆਂ ਕਈ ਲੋਕਾਂ ਦੀਆਂ ਮੌਤਾਂ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਚੁੱਪੀ ਦੀ ਆਲੋਚਨਾ ਕੀਤੀ। ਖੜਗੇ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਅਭਿਆਨ ਦਾ ਪ੍ਰਚਾਰ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੁੱਦੇ 'ਤੇ ਹਮੇਸ਼ਾ ਵਾਂਗ ਚੁੱਪ ਹਨ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਜਲ ਜੀਵਨ ਮਿਸ਼ਨ ਸਮੇਤ ਹਰ ਯੋਜਨਾ ਵਿਚ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਹੋ ਰਹੀ ਹੈ।
ਐਕਸ 'ਤੇ ਇਕ ਪੋਸਟ ਵਿਚ, ਖੜਗੇ ਨੇ ਕਿਹਾ, "ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਅਭਿਆਨ ਦਾ ਪ੍ਰਚਾਰ ਕਰਨ ਵਾਲੇ ਨਰਿੰਦਰ ਮੋਦੀ ਇੰਦੌਰ ਵਿਚ ਦੂਸ਼ਿਤ ਪਾਣੀ ਪੀਣ ਨਾਲ ਹੋਈਆਂ ਮੌਤਾਂ 'ਤੇ ਪਹਿਲਾਂ ਵਾਂਗ ਚੁੱਪ ਹਨ। ਇਹ ਉਹੀ ਇੰਦੌਰ ਸ਼ਹਿਰ ਹੈ ਜਿਸ ਨੇ ਕੇਂਦਰ ਸਰਕਾਰ ਦੇ ਸਵੱਛ ਸਰਵੇਖਣ ਵਿਚ ਲਗਾਤਾਰ ਅੱਠਵੀਂ ਵਾਰ ਸਭ ਤੋਂ ਸਾਫ਼ ਸ਼ਹਿਰ ਦਾ ਖ਼ਿਤਾਬ ਜਿੱਤਿਆ ਹੈ। ਇਹ ਸ਼ਰਮਨਾਕ ਹੈ ਕਿ ਭਾਜਪਾ ਦੀ ਅਯੋਗਤਾ ਕਾਰਨ, ਇੱਥੋਂ ਦੇ ਲੋਕ ਸਾਫ਼ ਪਾਣੀ ਤੋਂ ਵਾਂਝੇ ਹਨ।
;
;
;
;
;
;
;
;