JALANDHAR WEATHER

ਅਣ-ਪਛਾਤੇ ਵਾਹਨ ਦੀ ਟੱਕਰ ਨਾਲ ਮੋਟਰ ਸਾਈਕਲ ਸਵਾਰ ਦੀ ਮੌਤ

ਕੋਟਫ਼ਤੂਹੀ (ਹੁਸ਼ਿਆਰਪੁਰ), 31 ਦਸੰਬਰ (ਅਵਤਾਰ ਸਿੰਘ ਅਟਵਾਲ)-ਪਿੰਡ ਪੰਜੌੜਾ ਦੇ ਗੁਰਦੁਆਰਾ ਨੈਕੀਆਣਾ ਸਾਹਿਬ ਤੇ ਅਲਾਵਲਪੁਰ ਦੇ ਬਿਸਤ ਦੁਆਬ ਨਹਿਰ ਵਾਲੇ ਪੁਲ ਦੇ ਕਰੀਬ ਇਕ ਮੋਟਰ ਸਾਈਕਲ ਸਵਾਰ ਪ੍ਰਵਾਸੀ ਨੌਜਵਾਨ ਦੀ ਅਣ-ਪਛਾਤੇ ਵਾਹਨ ਦੀ ਟੱਕਰ ਨਾਲ ਮੌਕੇ ’ਤੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਪੁਲ ’ਤੇ ਕਰੀਬ ਇਕ 25 ਸਾਲਾਂ ਪ੍ਰਵਾਸੀ ਮਨੋਜ ਕੁਮਾਰ ਪੁੱਤਰ ਕਾਲੀ ਚਰਨ ਨਿਵਾਸੀ ਯੂ. ਪੀ. ਹਾਲ ਨਿਵਾਸੀ ਪਿੰਡ ਬੱਡੋਂ, ਜੋ ਆਪਣੇ ਸਪਲੈਂਡਰ ਮੋਟਰਸਾਈਕਲ, ਨੰਬਰ ਯੂ. ਪੀ. 22 ਬੀ. ਈ. 2899 ’ਤੇ ਕੋਟਫ਼ਤੂਹੀ ਵਲੋਂ ਜਾ ਰਿਹਾ ਸੀ, ਜਿਸ ਦੀ ਉਕਤ ਸਥਾਨ ’ਤੇ ਅਣ-ਪਛਾਤੇ ਵਾਹਨ ਨਾਲ ਟੱਕਰ ਹੋ ਗਈ ਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ।

ਇਹ ਟੱਕਰ ਇੰਨੀ ਭਿਆਨਕ ਸੀ ਕਿ ਉਕਤ ਨੌਜਵਾਨ ਦੇ ਸਿਰ ਦੇ ਕਈ ਟੋਟੇ ਹੋ ਗਏ। ਰਾਹਗੀਰਾਂ ਅਨੁਸਾਰ ਟੱਕਰ ਮਾਰਨ ਵਾਲਾ ਵਾਹਨ ਚਾਲਕ ਟੱਕਰ ਮਾਰਨ ਤੋਂ ਬਾਅਦ ਕੋਟਫ਼ਤੂਹੀ ਵੱਲ ਨੂੰ ਗੱਡੀ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਮਿ੍ਤਕ ਵਿਅਕਤੀ, ਜੋ ਕਿ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਛੋਟੇ-ਛੋਟੇ ਬੱਚੇ ਵੀ ਹਨ। ਪੁਲਿਸ ਚੌਂਕੀ ਅਜਨੋਹਾ ਦੇ ਚੌਕੀ ਇੰਚਾਰਜ ਕੌਸ਼ਲ ਚੰਦਰ ਨੇ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਮੁਰਦਾਘਰ ਵਿਚ ਰਖਵਾ ਦਿੱਤੀ। ਪੁਲਿਸ ਵਲੋਂ ਪਰਿਵਾਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਪੁਲਿਸ ਵਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ