ਝੁੱਗੀ 'ਚ ਸੁੱਤੇ ਪਰਿਵਾਰ 'ਤੇ ਚੜ੍ਹ ਗਿਆ ਤੇਜ਼ ਰਫ਼ਤਾਰ ਟਰੱਕ
ਜਗਰਾਉਂ,(ਲੁਧਿਆਣਾ), 31 ਦਸੰਬਰ (ਕੁਲਦੀਪ ਸਿੰਘ ਲੋਹਟ)- ਜਗਰਾਓਂ ਵਿਖੇ ਅੱਜ ਤੜਕਸਾਰ 3 ਵਜੇ ਦੇ ਕਰੀਬ ਸਿੱਧਵਾਂ ਬੇਟ ਰੋਡ ਸਥਿਤ ਝੁੱਗੀ ਝੋਪੜੀ 'ਚ ਰਹਿ ਰਹੇ ਸਦਾ ਸੁੱਖ ਦੀ ਝੁੱਗੀ 'ਤੇ ਤੇਜ਼ ਰਫ਼ਤਾਰ ਟਰੱਕ ਚੜ੍ਹ ਗਿਆ, ਜਿਸ ਨੇ ਆਪਣੇ ਮਾਪਿਆਂ ਸਮੇਤ ਝੌਂਪੜੀ 'ਚ ਸੁੱਤੇ ਦੋ ਨਿੱਕੇ ਬੱਚਿਆਂ ਨੂੰ ਦਰੜ ਦਿੱਤਾ।
ਜਾਣਕਾਰੀ ਅਨੁਸਾਰ ਅੱਜ ਤੜਕਸਾਰ ਤਿੰਨ ਵਜੇ ਦੇ ਕਰੀਬ ਜਲੰਧਰ ਵਲੋਂ ਇਕ ਤੇਜ਼ ਰਫਤਾਰ ਟਰੱਕ, ਜੋ ਬਜਰੀ ਨਾਲ ਭਰਿਆ ਹੋਇਆ ਸੀ, ਨੇ ਝੁੱਗੀ ’ਚ ਸੁੱਤੇ ਪਏ ਪਰਿਵਾਰ ਨੂੰ ਦਰੜ ਦਿੱਤਾ, ਜਿਸ ਤੋਂ ਬਾਅਦ ਝੁੱਗੀ 'ਚ ਪਏ ਦੋ ਬੱਚੇ ਪਿੰਕੀ (5 ਸਾਲ) ਤੇ ਗੋਪਾਲ (7) ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਦੋ ਬੱਚਿਆਂ ਨੂੰ ਬਜਰੀ ਹੋਠੋਂ ਜ਼ਖਮੀ ਹਾਲਤ ਵਿਚ ਕੱਢ ਲਿਆ ਗਿਆ। ਇਹ ਹਾਦਸਾ ਟਰੱਕ ਦੇ ਟਾਇਰ ਫੱਟਣ ਕਾਰਨ ਵਾਪਰਿਆ । ਪੀੜਤ ਪਰਿਵਾਰ ਨੇ ਦੱਸਿਆ ਟਰੱਕ ਝੁੱਗੀ ’ਤੇ ਪਲਟ ਗਿਆ ਤੇ ਉਨ੍ਹਾਂ ਦੀ ਝੁੱਗੀ 'ਤੇ ਢਹਿ-ਢੇਰੀ ਹੋ ਗਈ ਤੇ ਉਨ੍ਹਾਂ ਦੇ ਦੋ ਮਾਸੂਮ ਬੱਚੇ ਪਿੰਕੀ ਤੇ ਗੋਪਾਲ ਨੇ ਮੌਕੇ 'ਤੇ ਦਮ ਤੋੜ ਦਿੱਤਾ ਜਦਕਿ ਦੋ ਬੱਚਿਆਂ ਨੂੰ ਬੜੀ ਮੁਸ਼ਕਿਲ ਨਾਲ ਬਜਰੀ ਹੋਠੋਂ ਕੱਢਿਆ। ਪਰਿਵਾਰ ਦੇ ਮੁਖੀ ਸਦਾ ਸੁੱਖ ਨੇ ਆਖਿਆ ਕਿ ਘਟਨਾ ਤੋਂ ਬਾਅਦ ਟਰੱਕ ਡਰਾਈਵਰ ਭੱਜਣ ਵਿਚ ਸਫ਼ਲ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਐਸ.ਐਚ.ਓ. ਸੁਰਜੀਤ ਸਿੰਘ ਤੇ ਟ੍ਰੈਫਿਕ ਇੰਚਾਰਜ ਕੁਮਾਰ ਸਿੰਘ ਮੌਕੇ 'ਤੇ ਪਹੁੰਚ ਗਏ।
ਜਾਂਚ ਅਧਿਕਾਰੀ ਪ੍ਰਮਿੰਦਰ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਭੱਜਣ ਵਿਚ ਕਾਮਯਾਬ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ 'ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
;
;
;
;
;
;
;
;