ਪਿੰਡ ਕੁਰੜ ਵਿਖੇ ਕਹਿਰ ਦੀ ਠੰਢ 'ਚ ਇਨਸਾਫ਼ ਲੈਣ ਲਈ ਟੈਂਕੀ ਉਪਰ ਚੜ੍ਹੇ ਪੀੜਤ ਪਰਿਵਾਰ ਦੀ ਔਰਤ ਤੇ ਸਮਰਥਕ
ਮਹਿਲ ਕਲਾਂ,30 ਦਸੰਬਰ (ਅਵਤਾਰ ਸਿੰਘ ਅਣਖੀ)- ਪਿੰਡ ਕੁਰੜ ( ਬਰਨਾਲਾ) ਵਿਖੇ ਸੱਤਾਧਾਰੀ ਧਿਰ ਵਲੋਂ ਦਰਜ ਕਰਵਾਏ ਪਰਚੇ ਦੇ ਵਿਰੋਧ 'ਚ ਪੀੜਤ ਪਰਿਵਾਰ ਦੀ ਔਰਤ ਸਮੇਤ 2 ਜਣਿਆ ਨੇ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਕੇ ਇਨਸਾਫ਼ ਦੀ ਮੰਗ ਕੀਤੀ।। ਮਿਲੀ ਜਾਣਕਾਰੀ ਅਨੁਸਾਰ ਲੰਘੀਆਂ ਬਲਾਕ ਸੰਮਤੀ ਚੋਣਾਂ ਦੌਰਾਨ ਇਸ ਜ਼ੋਨ ਕੁਰੜ ਤੋਂ ਸੱਤਾਧਾਰੀ ਧਿਰ ਦਾ ਉਮੀਦਵਾਰ ਹਾਰ ਜਾਣ 'ਤੇ ਜੇਤੂ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਸਮਰਥਕਾਂ ਵਲੋਂ ਜਿਤ ਦੀ ਖੁਸ਼ੀ 'ਚ ਪਟਾਕੇ ਚਲਾਉਣ, ਭੰਗੜੇ ਪਾਏ ਜਾਣ ਤੋਂ ਬਾਅਦ ਇਹ ਗੱਲ ਸੱਤਾਧਾਰੀ ਧਿਰ ਦੇ ਸਮਰਥਕਾਂ ਨੂੰ ਬਰਦਾਸ਼ਿਤ ਨਹੀਂ ਹੋਈ । ਦੋਵਾਂ ਧਿਰਾਂ ਵਿਚਕਾਰ ਕਈ ਦਿਨਾਂ ਤੋਂ ਚੱਲਦਾ ਤਕਰਾਰ ਬੀਤੀ ਰਾਤ ਉਸ ਵੇਲੇ ਗੰਭੀਰ ਰੂਪ ਅਖਤਿਆਰ ਕਰ ਗਿਆ ਜਦੋਂ ਸੱਤਾਧਾਰੀ ਧਿਰ ਦੇ ਆਗੂਆਂ ਦੀ ਸ਼ਹਿ ਉਪਰ ਕੁੱਝ ਲੋਕਾਂ ਨੇ ਜੇਤੂ ਉਮੀਦਵਾਰ ਦੇ ਸਮਰਥਕਾਂ ਹਰਜਿੰਦਰ ਸਿੰਘ ਗੱਬਰ ਅਤੇ ਉਸ ਦੇ ਪੁੱਤਰ ਅਨਮੋਲ ਸਿੰਘ ਦੇ ਘਰ ਜਾ ਕੇ ਜਾਨ ਲੇਵਾ ਹਮਲਾ ਕੀਤਾ। ਬਾਅਦ 'ਚ ਉਲਟਾ ਪੁਲਿਸ ਥਾਣਾ ਠੁੱਲੀਵਾਲ ਵਿਖੇ ਦੋਵਾਂ ਪਿਉ- ਪੁੱਤਰ ਉਪਰ ਝੂਠਾ ਪਰਚਾ ਦਰਜ ਕਰਵਾਇਆ ਗਿਆ। ਸ਼ਰੇਆਮ ਇਸ ਧੱਕੇਸ਼ਾਹੀ ਖ਼ਿਲਾਫ਼ ਪੀੜਤ ਪਰਿਵਾਰ ਦੀ ਮਹਿਲਾ ਬੀਬੀ ਕਿਰਨਜੀਤ ਕੌਰ ਪਤਨੀ ਹਰਜਿੰਦਰ ਸਿੰਘ ਗੱਬਰ ਅਤੇ ਉਨ੍ਹਾਂ ਦੇ ਇਕ ਸਮਰਥਕ ਨੇ ਪਿੰਡ ਦੀ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਕੇ ਰੋਸ ਪ੍ਰਦਰਸ਼ਨ ਕਰਦਿਆ ਇਨਸਾਫ਼ ਦੀ ਮੰਗ ਕੀਤੀ।
;
;
;
;
;
;
;
;