ਬੰਗਾਲ ਦੇ ਲੋਕ ਮੌਜੂਦਾ ਸਰਕਾਰ ਤੋਂ ਤੰਗ ਆ ਚੁੱਕੇ ਹਨ - ਸੰਜੇ ਸਿੰਘ ਟਾਈਗਰ
ਦਾਨਾਪੁਰ, 30 ਦਸੰਬਰ- ਬਿਹਾਰ ਦੇ ਮੰਤਰੀ ਸੰਜੇ ਸਿੰਘ ਟਾਈਗਰ ਨੇ ਕਿਹਾ ਕਿ ਮਮਤਾ ਬੈਨਰਜੀ ਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਜਾਵੇਗਾ ਅਤੇ ਭਾਜਪਾ ਸਰਕਾਰ ਬਣਾਏਗੀ। ਬੰਗਾਲ ਦੇ ਲੋਕ ਮੌਜੂਦਾ ਸਰਕਾਰ ਤੋਂ ਤੰਗ ਆ ਚੁੱਕੇ ਹਨ, ਅਰਾਜਕਤਾ ਦਾ ਮਾਹੌਲ ਹੈ, ਕਾਨੂੰਨ ਵਿਵਸਥਾ ਢਹਿ-ਢੇਰੀ ਹੈ, ਮਮਤਾ ਬੈਨਰਜੀ ਦੀ ਸਰਕਾਰ ਘੁਸਪੈਠੀਆਂ ਨੂੰ ਪਨਾਹ ਦੇ ਰਹੀ ਹੈ। ਲੋਕ ਇਹ ਸਮਝ ਰਹੇ ਹਨ ਕਿ ਜਦੋਂ ਤੱਕ ਡਬਲ ਇੰਜਣ ਸਰਕਾਰ ਨਹੀਂ ਬਣਦੀ, ਬੰਗਾਲ ਦੂਜੇ ਰਾਜਾਂ ਵਾਂਗ ਵਿਕਸਤ ਨਹੀਂ ਹੋਵੇਗਾ, ਇਸ ਲਈ ਲੋਕਾਂ ਨੇ ਭਾਜਪਾ ਸਰਕਾਰ ਬਣਾਉਣ ਦਾ ਫ਼ੈਸਲਾ ਕੀਤਾ ਹੈ । ਦੇਸ਼ ਦੀ ਸੁਰੱਖਿਆ ਲਈ ਇਹ ਵੀ ਜ਼ਰੂਰੀ ਹੈ ਕਿ ਮਮਤਾ ਬੈਨਰਜੀ ਦੀ ਸਰਕਾਰ ਚਲੀ ਜਾਵੇ, ਜਿਸ ਤਰ੍ਹਾਂ ਅੱਤਵਾਦ ਫੈਲਾਉਣ ਵਾਲਿਆਂ ਨੂੰ ਸਰਕਾਰ ਤੋਂ ਸੁਰੱਖਿਆ ਮਿਲ ਰਹੀ ਹੈ, ਗੁੰਡਿਆਂ ਨੂੰ ਪਾਲਿਆ ਜਾ ਰਿਹਾ ਹੈ, ਅਜਿਹੇ ਹਾਲਾਤਾਂ ਵਿਚ ਉੱਥੋਂ ਦੇ ਲੋਕ ਸੁਰੱਖਿਅਤ ਨਹੀਂ ਹਨ। ਮਮਤਾ ਬੈਨਰਜੀ ਦੀ ਸਰਕਾਰ ਜਾਣੀ ਯਕੀਨੀ ਹੈ।
;
;
;
;
;
;
;
;