JALANDHAR WEATHER

ਕਾਂਗਰਸ 5 ਜਨਵਰੀ ਤੋਂ ਸ਼ੁਰੂ ਕਰੇਗੀ ਮਨਰੇਗਾ ਬਚਾਓ ਅਭਿਆਨ- ਖੜਗੇ

ਨਵੀਂ ਦਿੱਲੀ, 27 ਦਸੰਬਰ - ਕਾਂਗਰਸ ਵਰਕਿੰਗ ਕਮੇਟੀ (ਸੀਵੀਸੀ) ਦੀ ਮੀਟਿੰਗ ਤੋਂ ਬਾਅਦ, ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ, "...ਅਸੀਂ ਮੀਟਿੰਗ ਵਿਚ ਸਹੁੰ ਚੁੱਕੀ। ਅਸੀਂ ਮਨਰੇਗਾ ਯੋਜਨਾ ਨੂੰ ਆਪਣਾ ਕੇਂਦਰ ਬਿੰਦੂ ਬਣਾ ਕੇ ਦੇਸ਼ ਭਰ ਵਿਚ ਇੱਕ ਵਿਸ਼ਾਲ ਅੰਦੋਲਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ... ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ, ਅਗਵਾਈ ਕਰਦੇ ਹੋਏ, 5 ਜਨਵਰੀ ਤੋਂ ਮਨਰੇਗਾ ਬਚਾਓ ਅਭਿਆਨ ਸ਼ੁਰੂ ਕਰੇਗੀ। ਅਸੀਂ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ (ਮਨਰੇਗਾ) ਦੀ ਹਰ ਕੀਮਤ 'ਤੇ ਰੱਖਿਆ ਕਰਾਂਗੇ। ਮਨਰੇਗਾ ਸਿਰਫ਼ ਇਕ ਯੋਜਨਾ ਨਹੀਂ ਹੈ, ਸਗੋਂ ਇਹ ਭਾਰਤ ਦੇ ਸੰਵਿਧਾਨ ਦੁਆਰਾ ਗਰੰਟੀਸ਼ੁਦਾ ਕੰਮ ਕਰਨ ਦਾ ਅਧਿਕਾਰ ਹੈ... ਅਸੀਂ ਮਨਰੇਗਾ ਤੋਂ ਗਾਂਧੀ ਜੀ ਦਾ ਨਾਮ ਹਟਾਉਣ ਦੀ ਕਿਸੇ ਵੀ ਸਾਜ਼ਿਸ਼ ਦਾ ਲੋਕਤੰਤਰੀ ਢੰਗ ਨਾਲ ਵਿਰੋਧ ਕਰਨ ਦਾ ਵੀ ਪ੍ਰਣ ਕਰਦੇ ਹਾਂ।" 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ