JALANDHAR WEATHER

ਹਵੇਲੀ ਲਾਗੇਂ ਸਥਿਤ ਪਿੰਡ ਖਜ਼ੂਰਲਾ ’ਚ ਐਸ.ਬੀ.ਆਈ. ਦੇ ਏ.ਟੀ.ਐਮ ’ਚ ਹੋਈ ਲੁੱਟ

ਫਗਵਾੜਾ,  (ਕਪੂਰਥਲਾ), 27 ਦਸੰਬਰ (ਹਰਜੋਤ ਸਿੰਘ ਚਾਨਾ)- ਅੱਜ ਸਵੇਰੇ ਫਗਵਾੜਾ-ਜਲੰਧਰ ਸੜਕ ਤੇ ਹਵੇਲੀ ਲਾਗੇਂ ਸਥਿਤ ਪਿੰਡ ਖਜ਼ੂਰਲਾ ’ਚ ਸਥਿਤ ਐਸ.ਬੀ.ਆਈ ਬੈਂਕ ਦੇ ਏ.ਟੀ.ਐਮ ਨੂੰ ਲੁਟੇਰਿਆਂ ਨੇ ਲੁੱਟ ਲਿਆ ਤੇ ਉਸ ਦੀ ਰਾਸ਼ੀ ਲੈ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਪੀ. ਮਾਧਵੀ ਸ਼ਰਮਾ ਮੌਕੇ ’ਤੇ ਪੁੱਜੇ ਤੇ ਘਟਨਾ ਦਾ ਜਾਇਜਾ ਲਿਆ। ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਏ.ਟੀ.ਐਮ. ਦੀ ਲੁੱਟ ਕਰੀਬ 4 ਵਜੇ ਹੋਈ ਹੈ ਤੇ ਉਸ ਦੀ ਸੂਚਨਾ ਪੁਲਿਸ ਨੂੰ 8 ਵਜੇ ਤੋਂ ਬਾਅਦ ਮਿਲੀ ਹੈ। ਮੌਕੇ ’ਤੇ ਜਾ ਕੇ ਦੇਖਿਆ ਉੱਥੇ ਕੋਈ ਗਾਰਡ ਨਹੀਂ ਸੀ।  ਇਸ ਸੰਬੰਧੀ ਬੈਂਕ ਨੂੰ ਪਹਿਲਾ ਵੀ ਲਿਖਤੀ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਸੀ.ਸੀ.ਟੀ.ਵੀ. ਕੈਮਰੇ ਸਿਰਫ਼ ਚੱਲ ਰਹੇ ਹਨ ਪਰ ਉਨ੍ਹਾਂ ਦੀ ਰਿਕਾਰਡਿੰਗ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹੁਣ ਤੱਕ ਬੈਂਕ ਵਲੋਂ ਕਿੰਨੀ ਰਾਸ਼ੀ ਦੀ ਲੁੱਟ ਹੋਈ ਹੈ, ਇਸ ਬਾਰੇ ਵੀ ਅਜੇ ਕੁੱਝ ਲਿਖਤ ਸੂਚਨਾ ਨਹੀਂ ਮਿਲੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ