ਲੁਧਿਆਣਾ ਨਗਰ ਨਿਗਮ ਹਾਊਸ ਦੀ ਮੀਟਿੰਗ ਦੌਰਾਨ ਕੱਚੇ ਸਫਾਈ ਕਰਮਚਾਰੀਆਂ ਨੇ ਦਿੱਤਾ ਧਰਨਾ
ਲੁਧਿਆਣਾ , 26 ਦਸੰਬਰ (ਭੁਪਿੰਦਰ ਸਿੰਘ ਬੈਂਸ, ਰੂਪੇਸ਼ ਕੁਮਾਰ) : ਲੁਧਿਆਣਾ ਨਗਰ ਨਿਗਮ ਵਲੋਂ ਹਾਊਸ ਦੀ ਮੀਟਿੰਗ ਬੁਲਾਈ ਗਈ ਸੀ ਜੋ ਲੁਧਿਆਣਾ ਦੇ ਜਲੰਧਰ ਬਾਈਪਾਸ ਸਥਿਤ ਅੰਬੇਦਕਰ ਭਵਨ ਵਿਖੇ ਰੱਖੀ ਗਈ ਸੀ। ਹਾਊਸ ਮੀਟਿੰਗ ਦੇ ਦੌਰਾਨ ਕੱਚੇ ਸਫਾਈ ਕਰਮਚਾਰੀਆਂ ਵਲੋਂ ਮੀਟਿੰਗ ਵਾਲੇ ਅੰਬੇਦਕਰ ਭਵਨ ਦੇ ਬਾਹਰ ਧਰਨਾ ਲਾ ਕੇ ਭਵਨ ਦਾ ਗੇਟ ਬੰਦ ਕਰ ਦਿੱਤਾ ਗਿਆ। ਇਸ ਮੌਕੇ 'ਤੇ ਅੰਦਰੋਂ ਕਿਸੇ ਵੀ ਵਿਧਾਇਕ ਅਤੇ ਕੌਂਸਲਰ ਨੂੰ ਬਾਹਰ ਨਹੀਂ ਆਉਣ ਦਿੱਤਾ , ਜਿਸ ਤੋਂ ਬਾਅਦ ਮੇਅਰ ਅਤੇ ਵਿਧਾਇਕਾਂ ਦੇ ਭਰੋਸੇ ਤੋਂ ਬਾਅਦ ਸਫਾਈ ਕਰਮਚਾਰੀਆਂ ਨੇ ਧਰਨਾ ਚੁੱਕਿਆ।
;
;
;
;
;
;
;
;
;