JALANDHAR WEATHER

ਡਿਪਟੀ ਡਾਇਰੈਕਟਰ ਜਲੰਧਰ ਨੇ ਚਰਨਜੀਤ ਸਿੰਘ ਭੱਟੀ ਨੂੰ ਸਰਪੰਚੀ ਤੋਂ ਕੀਤਾ ਮੁਅਤੱਲ

ਸਠਿਆਲਾ,(ਅੰਮ੍ਰਿਤਸਰ), 26 ਦਸੰਬਰ (ਜਗੀਰ ਸਿੰਘ ਸਫਰੀ)- ਡਿਪਟੀ ਡਾਇਰੈਕਟਰ, ਪੇਂਡੂ ਵਿਕਾਸ ਤੇ ਪੰਚਾਇਤਾ ਨੇ ਗ੍ਹਾਮ ਪੰਚਾਇਤ ਸਠਿਆਲਾ ਦੇ ਕਾਂਗਰਸ ਦੇ ਸਰਪੰਚ ਚਰਨਜੀਤ ਸਿੰਘ ਭੱਟੀ ਨੂੰ ਮੁਅਤੱਲ ਕੀਤਾ ਗਿਆ ਹੈ। ਇਸ ਬਾਰੇ ਸ਼ਿਕਾਇਤ ਕਰਤਾ ਗਰਾਮ ਪੰਚਾਇਤ ਨਾਨਕਸਰ ਨਗਰ ਸਠਿਆਲਾ ਦੇ ਅਕਾਲੀ ਦਲ ਬਾਦਲ ਦੇ ਸਰਪੰਚ ਗੁਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਡਿਪਟੀ ਡਾਇਰੇਕਟਰ ਜਲੰਧਰ ਨੇ ਚਰਨਜੀਤ ਸਿੰਘ ਭੱਟੀ ਨੂੰ ਗ੍ਹਾਮ ਪੰਚਾਇਤ ਸਠਿਆਲਾ ਦੀ ਦੋ ਏਕੜ ਜ਼ਮੀਨ ਜਾਣ ਬੁਝ ਕੇ ਚਕੌਤਾ ਨਾ ਦੇਣ ਦੇ ਕੇ ਪੰਚਾਇਤ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਤਹਿਤ ਅਤੇ ਗ੍ਰਾਮ ਪੰਚਾਇਤ ਨਾਨਕਸਰ ਨਗਰ ਨੂੰ ਸ਼ਾਮਲਾਤ ਜ਼ਮੀਨ ਦੀ ਬੋਲੀ ਤੋਂ ਪ੍ਰਾਪਤ ਆਮਦਨ ਦਾ ਬਣਦਾ ਸ਼ੇਅਰ ਨਾ ਦੇਣ ’ਤੇ ਸਰਪੰਚ ਗ੍ਰਾਮ ਪੰਚਾਇਤ ਸਠਿਆਲਾ ਨੂੰ ਅਹੁਦੇ ਤੋਂ ਤੁਰੰਤ ਪ੍ਹਭਾਵ ਤੋਂ ਮੁਅਤੱਲ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ